Meanings of Punjabi words starting from ਛ

ਦੇਖੋ, ਛੱਪਯ.


ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ.


ਸੰਗ੍ਯਾ- ਪਰਣਾਛਾਦਿਤ ਗ੍ਰਿਹ. ਫੂਸ ਦੀ ਛੱਤ ਵਾਲਾ ਘਰ. "ਬਾਝ ਥੂਨੀਆ ਛਪਰਾ ਥਾਮਿਆ." (ਆਸਾ ਮਃ ) ਦੇਖੋ, ਅਧਮ ਚੰਡਾਲੀ.


ਛੱਪਰ (ਛੰਨ) ਵਿੱਚ. ਛਪਰ ਅੰਦਰ. "ਕਿਚਰੁ ਝਤਿ ਲੰਘਾਈਐ ਛਪਰਿ ਤੂਟੈ ਮੇਹੁ?" (ਸ. ਫਰੀਦ) ਭਾਵ- ਜਰਾ ਅਤੇ ਰੋਗਗ੍ਰਸਿਤ ਦੇਹ ਵਿੱਚ.