Meanings of Punjabi words starting from ਜ

ਸੰਗ੍ਯਾ- ਜਗਮਗਾਹਟ. ਚਮਕ ਦਮਕ. "ਤੇਰੋ ਜਸ ਜਗਰ ਮਗਰ ਭਏ, ਸ਼ੋਭਾ ਗਈ ਮੇਰੁ ਕੀ." (ਹੰਸਰਾਮ)


ਜਿਲੇ ਲੁਦਿਆਨੇ ਦੀ ਇਕ ਤਸੀਲ ਦਾ ਪ੍ਰਧਾਨ ਨਗਰ, ਜੋ ਲੁਦਿਆਨੇ ਤੋਂ ੨੬ ਮੀਲ ਹੈ. ਦੇਖੋ, ਕਲ੍ਹਾਰਾਯ ਅਤੇ ਰਾਯਕੋਟ.


ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍‌ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ.


ਸ੍ਰੀ ਗੁਰੂ ਅਮਰਦੇਵ ਦਾ ਇੱਕ ਪ੍ਰੇਮੀ ਸਿੱਖ. ਇਹ ਗ੍ਰਿਹਸਥ ਦਾ ਤ੍ਯਾਗ ਕਰਨਾ ਚਾਹੁੰਦਾ ਸੀ, ਸਤਿਗੁਰੂ ਨੇ ਗ੍ਰਿਹਸਥ ਵਿੱਚ ਰਹਿਕੇ ਭਗਤਿ ਕਰਨ ਦਾ ਉਪਦੇਸ਼ ਦਿੱਤਾ.


ਕ੍ਰਿ- ਜਾਗ੍ਰਤ ਅਵਸਥਾ ਵਿੱਚ ਲਿਆਉਣਾ। ੨. ਉੱਚੇ ਸੁਰ ਨਾਲ ਪੁਕਾਰਨਾ, ਜਿਸ ਤੋਂ ਲੋਕ ਜਾਗ ਉਠਣ। ੩. ਅਲੱਖ ਆਦਿ ਸ਼ਬਦਾਂ ਦਾ ਉੱਚੀ ਪੁਕਾਰਨਾ. "ਗੋਰਖਨਾਥ ਜਗੈਹੈਂ." (ਕ੍ਰਿਸਨਾਵ) ੪. ਦੇਖੋ, ਜਗਾਵਨ.


ਦਸ਼ਮੇਸ ਦਾ ਇੱਕ ਪ੍ਰੇਮੀ ਨਫ਼ਰ.