Meanings of Punjabi words starting from ਠ

ਸੰਗ੍ਯਾ- ਚਿੰਤਾ. ਧੜਕਾ. ਫ਼ਿਕਰ। ੨. ਸ਼ੇਖ਼ੀ. ਲਾਫ਼. "ਕੂੜੀ ਕੂੜੈ ਠੀਸ." (ਜਪੁ) ੩. ਚੋਟ. ਸੱਟ. ਸਦਮਾ.


ਸ਼ੇਖੀ ਮਾਰਨ ਵਾਲਾ। ੨. ਚੁਭਵੀਂ ਗੱਲ ਆਖਣ ਵਾਲਾ.


ਸੰਗ੍ਯਾ- ਅਸਥਾਨ. ਠਿਕਾਣਾ.


ਸੰਗ੍ਯਾ- ਅੱਡਾ. ਠਹਿਰਨ ਦਾ ਸ੍‍ਥਾਨ। ੨. ਜ਼ਮੀਨ ਨੂੰ ਇਕਸਾਰ ਕਰਨ ਲਈ ਉਚਾਣ ਨਿਵਾਣ ਦਾ ਲਾਇਆ ਚਿੰਨ੍ਹ। ੩. ਸਰਹ਼ੱਦੀਚਿੰਨ੍ਹ. ਤੋਖਾ. ਠੱਡਾ। ੪. ਤਖਾਣਾਂ ਦਾ ਇੱਕ ਯੰਤ੍ਰ, ਜਿਸ ਵਿੱਚ ਲਕੜੀ ਫਸਾਕੇ ਆਰੇ ਨਾਲ ਚੀਰਦੇ ਹਨ.


ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ.