Meanings of Punjabi words starting from ਢ

ਸੰਗ੍ਯਾ- ਉੱਚਾ ਟਿੱਲਾ। ੨. ਉੱਚਾ ਕਿਨਾਰਾ.


ਸੰਗ੍ਯਾ- ਮੋਟਾ ਸੋਟਾ. ਕੁਤਕਾ। ੨. ਉੱਚਾ ਟਿੱਲਾ। ੩. ਢਾਹਾ.


ਸੰਗ੍ਯਾ- ਰੇਖਾ. ਲਕੀਰ. ਦੇਖੋ, ਡੀਡ.


ਸੰ. धृष्ट ਧ੍ਰਿਸ੍ਟ. ਵਿ- ਬੇਅਦਬ। ੨. ਨਿਡਰ. ਨਿਧੜਕ। ੩. ਨਿਰਲੱਜ. "ਪਾਵਉ ਦਾਨ ਢੀਠ ਹੋਇ ਮਾਂਗਉ." (ਸੂਹੀ ਮਃ ੫) ੪. ਇੱਕ ਥਾਂ ਧੀਰਯ ਲਈ ਢੀਠ ਸ਼ਬਦ ਆਇਆ ਹੈ:-#"ਤਾਂਕੋ ਢੀਠ ਬੰਧਾਯਕੈ." (ਚਰਿਤ੍ਰ ੬੨)


ਸੰ. धृष्टता ਧ੍ਰਿਸ੍ਟਤਾ. ਸੰਗ੍ਯਾ- ਢੀਠਪਨ. ਬੇਅਦਬੀ. ਢੀਠਾਈ। ੨. ਬੇਖ਼ੌਫ਼ੀ. ਨਿਡਰਤਾ. "ਢੀਠਤੁ ਆਪਨ ਚਿਤ ਮੇ ਗਹੀਅਹੁ." (ਚਰਿਤ੍ਰ ੬੨) ੩. ਨਿਰਲੱਜਤਾ. ਬੇਹ਼ਯਾਈ.


ਸੰਗ੍ਯਾ- ਢੀਠਪਨ. ਢੀਠਤ੍ਵ. "ਬਿਨਸਿਓ ਢੀਠਾ ਅੰਮ੍ਰਿਤ ਵੂਠਾ." (ਧਨਾ ਮਃ ੫) "ਬਿਨਸਿਓ ਮਨ ਕਾ ਮੂਰਖੁ ਢੀਠਾ." (ਆਸਾ ਮਃ ੫) ਮਨ ਦਾ ਮੂਰਖਤ੍ਵ ਅਤੇ ਢੀਠਤ੍ਵ ਬਿਨਸਿਓ। ੨. ਵਿ- ਢੀਠ. ਢੀਠਤਾ ਵਾਲਾ. ਬੇਅਦਬ। ੩. ਨਿਰਲੱਜ.