Meanings of Punjabi words starting from ਤ

ਦੇਖੋ, ਤਕ੍ਸ਼੍‍ਕ.


ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ).


ਸਾਹਿਬ (ਸਤਿਗੁਰੂ) ਦਾ ਸਿੰਘਾਸਨ। ੨. ਦੇਖੋ, ਤਖ਼ਤ ੩। ੩. ਕੀਰਤਪੁਰ ਅਤੇ ਦਮਦਮੇ ਵਿੱਚ ਇਸ ਨਾਉਂ ਦੇ ਖ਼ਾਸ ਗੁਰਦ੍ਵਾਰੇ.


ਸਰਹੱਦੀ ਇਲਾਕੇ (N. W. F. Province) ਵਿੱਚ ਸੁਲੇਮਾਨ ਤਖ਼ਤ (ਕੇਸਰਗੜ੍ਹ) ਦੇ ਆਸ ਪਾਸ ਦਾ ਇ਼ਲਾਕ਼ਾ. ਦੇਖੋ, ਛਡ ਹਜਾਰਾ। ੨. ਜਿਲਾ ਸ਼ਾਹਪੁਰ ਵਿੱਚ ਝਨਾਂ (ਚੰਦ੍ਰਭਾਗਾ) ਦਰਿਆ ਦੇ ਕੰਢੇ ਇੱਕ ਛੋਟਾ ਜਿਹਾ ਨਗਰ, ਜੋ ਹੀਰ ਦੇ ਪ੍ਰੇਮੀ ਰਾਂਝੇ ਦਾ ਨਿਵਾਸ ਅਸਥਾਨ ਸੀ.


ਤਖ਼ਤ ਦੀ ਥਾਂ. ਦੇਖੋ, ਰਾਜਧਾਨੀ.