Meanings of Punjabi words starting from ਥ

ਵਿ- ਥੰਧਾ. ਚਿਕਣਾ। ੨. ਸੰਗ੍ਯਾ- ਘੀ। ੩. ਤੇਲ.


ਕ੍ਰਿ- ਹੈ ਸ਼ਬਦ ਦਾ ਭੂਤ ਕਾਲ ਸੀ. ਥਾ। ੨. ਹੋਣ ਦਾ ਭਾਵ. "ਤਿਨ ਹੀ ਜੈਸੀ ਥੀਰਹਾ." (ਓਅੰਕਾਰ) ਹੋਰਹਾਂ "ਜੋ ਗੁਣਵੰਤੀ ਥੀਰਹੈ." (ਵਡ ਮਃ ੧) ੩. ਪ੍ਰਤ੍ਯ- ਸੇ. ਤੋਂ. "ਮਿਥਿਆ ਮੋਹ ਮਗਨ ਥੀ ਰਹਿਆ." (ਸੂਹੀ ਛੰਤ ਮਃ ੫) ੪. ਵਿ- ਸ੍‌ਥਿਤ. ਕਾਇਮ. "ਮੈ ਜੁਗ ਚਾਰ ਲਗੇ ਨਹਿ ਥੀਹੋਂ." (ਚਰਿਤ੍ਰ ੧੧੨)


ਸਿੰਧੀ. ਥੀਅਣੁ ਕ੍ਰਿਯਾ ਦਾ ਅਮਰ. ਹੋਜਾ. ਬਣ ਜਾ. "ਥੀਉ ਸੰਤਨ ਕੀ ਰੇਣੁ." (ਵਾਰ ਮਾਰੂ ੨. ਮਃ ੫) "ਥੀਉ ਰੇਣੁ ਜਿਨੀ ਪ੍ਰਭੁ ਧਿਆਇਆ." (ਸੂਹੀ ਛੰਤ ਮਃ ੫)


ਹੋਇਆ. ਭਇਆ. ਦੇਖੋ, ਥੀਉ. "ਅਪਿਓ ਪੀਓ ਗਤੁ ਥੀਓ ਭਰਮਾ." (ਜੈਤ ਮਃ ੫)