Meanings of Punjabi words starting from ਧ

ਵਿ- ਧਾਰਨ ਕਰੈਯਾ. ਰੱਖਣ ਵਾਲਾ.


ਸੰਗ੍ਯਾ- ਧਰਾ- ਈਸ਼੍ਵਰ. ਰਾਜਾ। ੨. ਬਿਰਛ. (ਸਨਾਮਾ)


ਸੰਗ੍ਯਾ- ਰਾਜਾ ਦੀ ਹੈ ਜਿਸ ਪੁਰ ਮਮਤਾ, ਪ੍ਰਿਥਿਵੀ। ੨. ਬਿਰਛਾਂ ਵਾਲੀ, ਭੂਮਿ. (ਸਨਾਮਾ)


ਡਿੰਗ. ਵਿਭਚਾਰੀ. ਪਰਇਸਤ੍ਰੀ ਗਾਮੀ। ੨. ਦੇਖੋ, ਧਰਖਨ.


ਸੰਗ੍ਯਾ- ਧਰਾ (ਪ੍ਰਿਥਿਵੀ) ਦਾ ਸੌਭਾਗ੍ਯ, ਵਸੰਤ. ਰਿਤੁਰਾਜ। ੨. ਵਰਖਾ. ਮੀਂਹ। ੩. ਨ੍ਯਾਯਕਾਰੀ ਰਾਜਾ.


ਧਾਰਣ ਕਰੋ. ਪਕੜੋ. "ਧਰਹੁ ਧਰਹੁ ਮਾਰਹੁ ਕ਼ਹਿ ਧਾਯੋ." (ਨਾਪ੍ਰ) ਦੇਖੋ, ਧਰ ੧੩.


ਸੰ. धिकृत. ਧਿਕ੍ਰਿਤ. ਵਿ- ਧਿਕਾਰਿਆ ਹੋਇਆ. ਫਿਟਕਾਰਿਆ. ਮਲਊ਼ਨ. "ਓਹਿ ਘਰਿ ਘਰਿ ਫਿਰਹਿ ਕੁਸੁਧਮਨਿ ਜਿਉ ਧਰਕਟ ਨਾਰੀ." (ਵਾਰ ਸੋਰ ਮਃ ੪) "ਮਾਇਆ ਮੋਹ ਧਰਕਟੀ ਨਾਰਿ." (ਬਿਲਾ ਮਃ ੧)


ਦੇਖੋ, ਧੜਕਨਾ.