Meanings of Punjabi words starting from ਪ

ਸੰਗ੍ਯਾ- ਪਹਾੜਾ. ਅੰਗ ਦੇ ਗੁਣਾ ਕਰਨ ਦੀ ਸੂਚੀ ਅਥਵਾ ਨਕਸ਼ਾ. ਗਣਿਤ ਦਾ ਕੋਠਾ. Table of multiplication। ੨. ਸੰ. ਪ੍ਰਸ੍ਤਾਰ. ਫੈਲਾਉ. ਵਿਸਤਾਰ। ੩. ਪ੍ਰਭਾਵ. ਸਾਮਰਥ੍ਯ. "ਨਾਨਕ ਪ੍ਰਗਟ ਪਹਾਰੇ." (ਸੋਰ ਮਃ ੫) "ਪ੍ਰਗਟ ਪਹਾਰਾ ਜਾਪਦਾ." (ਵਾਰ ਗਉ ੧. ਮਃ ੪) ੪. ਪ੍ਰਚਾਰ. ਚਲਨ। ੫. ਪ੍ਰਹਾਰ ਕਰਨ ਦਾ ਥਾਂ. ਲੁਹਾਰ ਸੁਨਿਆਰ ਆਦਿ ਦਾ ਕਾਰਖ਼ਾਨਾ, ਜਿਸ ਵਿੱਚ ਧਾਤੁ ਨੂੰ ਤਪਾਕੇ ਘਨ (ਹਥੌੜੇ) ਦੇ ਪ੍ਰਹਾਰ ਨਾਲ ਘੜੀਦਾ ਹੈ. ਦੇਖੋ, ਪਾਹਾਰਾ.


ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨.


ਚੜ੍ਹਤਸਿੰਘ ਬੈਰਾੜ ਦਾ ਪੁਤ੍ਰ, ਜੋ ਸਨ ੧੮੨੭ ਵਿੱਚ ਫਰੀਦਕੋਟ ਦੀ ਗੱਦੀ ਪੁਰ ਬੈਠਾ. ਇਸ ਨੂੰ ਬਰਤਾਨੀਆ ਗਵਰਨਮੈਂਟ ਵੱਲੋਂ ਸਿੱਖਾਂ ਦੀ ਦੂਜੀ ਲੜਾਈ ਦੇ ਅੰਤ ਨਵਾਂ ਇ਼ਲਾਕ਼ਾ ਅਤੇ ਰਾਜਾ ਪਦਵੀ ਮਿਲੀ, ਇਸ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ. ਦੇਖੋ, ਫਰੀਦਕੋਟ ਅਤੇ ਵਜੀਰ ਸਿੰਘ.


ਦੇਖੋ, ਪਹਾਰਾ ੧.


ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ.


ਸੰਗ੍ਯਾ- ਪਹਾੜ ਦਾ ਵਸਨੀਕ.