ਫ਼ਾ. [فرستادن] ਫ਼ਰਿਸਤਾਦਨ. ਕ੍ਰਿ- ਭੇਜਣਾ.
ਫ਼ਾ. [فرستادہ] ਫ਼ਰਿਸਤਾਦਹ. ਵਿ- ਭੇਜਿਆ ਹੋਇਆ. "ਖੁਦਾਇ ਦੇ ਫਰਸਤਾਦ ਆਏ ਹੈਨ." (ਜਸਭਾਮ)
ਸੰਗ੍ਯਾ- ਪਰਸ਼ੁ. ਕੁਹਾੜਾ. ਤਬਰ.
ਵਿ- ਫਰਸ਼ ਨਾਲ ਹੈ ਜਿਸ ਦਾ ਸੰਬੰਧ.
ਸੰਗ੍ਯਾ- ਫਰਹਰਹ ਦਾ ਸੰਖੇਪ. ਨਿਸ਼ਾਨ ਦਾ ਵਸਤ੍ਰ, ਜੋ ਹਵਾ ਵਿੱਚ ਲਹਰਾਉਂਦਾ ਹੈ. "ਫਰਹ ਨਿਸ਼ਾਨੰ." (ਸੂਰਜਾਵ) ੨. ਅ਼. [فرح] ਫ਼ਰਹ਼. ਪ੍ਰਸੰਨਤਾ. ਆਨੰਦ. ਖ਼ੁਸ਼ੀ.
nan
nan
ਵਿ- ਫਰ (ਪਰ) ਵਾਲਾ. ਪੰਖਧਰ. "ਫਰਹਰ ਤੀਰੰ." (ਰਾਮਾਵ) ੨. ਦੇਖੋ, ਫਰਹਰਾ.
ਸੰਗ੍ਯਾ- ਹਵਾ ਵਿੱਚ ਲਹਰਾਉਣ ਵਾਲਾ ਨਿਸ਼ਾਨ ਦਾ ਵਸਤ੍ਰ. ਧ੍ਵਜਪਟ.
ਸੰਗ੍ਯਾ- ਫਲ੍ਹਾ. ਖਿੜਕ. ਫਾਟਕ. "ਫਰਹੇ ਮੁਹਕਮ ਗੁਰਗਿਆਨੁ ਬੀਚਾਰਿ." (ਆਸਾ ਅਃ ਮਃ ੫)
ਦੇਖੋ, ਸ਼ੀਰੀਂ ੩.