Meanings of Punjabi words starting from ਮ

ਮਹੇਸ਼ ਕਰਕੇ. ਮਹੇਸ਼ ਦ੍ਵਾਰਾ। ੨. ਮਹੇਸ਼ (ਸ਼ਿਵ) ਨੇ. "ਕੇਦਾਰੁ ਥਾਪਿਓ ਮਹਸਾਈ." (ਮਲਾ ਮਃ ੪) ੩. ਦੇਖੋ, ਮਹੀਸਾਂਈਂ.


ਅ਼. [محسوُس] ਵਿ- ਹ਼ਿਸ (ਸਪਰਸ਼ਗ੍ਯਾਨ) ਸਹਿਤ. ਛੋਹ ਦ੍ਵਾਰਾ ਮਅ਼ਲੂਮ ਕੀਤਾ.


ਅ਼. [محصوُل] ਸੰਗ੍ਯਾ- ਹਾਸਿਲ ਕਰਨ ਦਾ ਭਾਵ। ੨. ਭਾੜਾ. ਸ਼ੁਲ੍‌ਕ। ੩. ਟੈਕ੍‌ਸ ਕਰ। ੪. ਚੁੰਗੀ.


ਵਡਾ ਅਸ੍ਰ (ਸ਼ਸਤ੍ਰ). ੨. ਧਨੁਸ। ੩. ਵਰਤਮਾਨ ਕਾਲ ਵਿੱਚ ਤੋਪ ਬੰਦੂਕ ਟਾਰਪੀਡੋ (torpedo) ਆਦਿਕ.


ਸੰਗ੍ਯਾ- ਮਹੀ (ਪ੍ਰਿਥਿਵੀ) ਦਾ ਗੁਣ, ਗੰਧ। ੨. ਸੁਗੰਧ. ਸੁਬਾਸ. ਖ਼ੁਸ਼ਬੂ. "ਇਆ ਦੇਹੀ ਪਰਮਲ ਮਹਕੰਦਾ." (ਗਉ ਕਬੀਰ)


ਅ਼. [محکمہ] ਸੰਗ੍ਯਾ- ਹੁਕਮ ਦੀ ਥਾਂ. ਕਚਹਿਰੀ. ਅ਼ਦਾਲਤ। ੨. ਸੀਗਾ. ਸਰਿਸ਼੍ਤਾ. Department.


ਸੰਗ੍ਯਾ- ਮਹਕ ਦਾ ਵਿਸ੍ਤਾਰ. ਸੁਗੰਧ ਦੇ ਫੈਲਣ ਦਾ ਭਾਵ. ਦੇਖੋ, ਮਹਕ.


ਅ਼. [محکوُم] ਵਿ- ਜਿਸ ਉੱਪਰ ਹੁਕਮ ਕੀਤਾ ਜਾਵੇ। ੨. ਸੰਗ੍ਯਾ- ਪ੍ਰਜਾ.


ਦੇਖੋ, ਮਹਿਖ। ੨. ਦੇਖੋ, ਮਹਿਖਾਸੁਰ.