Meanings of Punjabi words starting from ਯ

ਸੰ. ਸੰਗ੍ਯਾ- ਯਾਮ (ਪਹਰਾਂ) ਵਾਲੀ ਰਾਤ੍ਰਿ. ਜਿਸ ਦੇ ਤਿੰਨ ਪਹਰਾਂ ਦੀ ਗਿਣਤੀ ਹੈ. ਤ੍ਰਿਯਾਮਾ.


ਵੈਸਨਵਮਤ ਦੇ ਇੱਕ ਪ੍ਰਸਿੱਧ ਆਚਾਰਯ. ਦੇਖੋ, ਰਾਮਾਨੁਜ.


ਫ਼ਾ. [یار] ਸੰਗ੍ਯਾ- ਮਿਤ੍ਰ ਦੋਸ੍ਤ.¹ "ਯਾਰ ਵੇ, ਤੈ ਰਾਵਿਆ ਲਾਲਨ." (ਜੈਤ ਛੰਤ ਮਃ ੫) ੨. ਸਹਾਇਕ। ੩. ਸਾਥੀ. ਸੰਗੀ.; ਮੀਤ ਸਾਜਨ. ਵਿ- ਯਾਰ (ਸਹਾਇਕ) ਮੀਤ (ਮਿਤ੍ਰ) ਸਾਜਨ (ਸੁਜਨ) ਸਹਾਇਤਾ ਕਰਨ ਵਾਲਾ ਨੇਕ ਦੋਸ੍ਤ. "ਯਾਰ ਮੀਤ ਸੁਨਿ ਸਾਜਨਹੁ! ਬਿਨੁ ਹਰਿ ਛੂਟਨੁ ਨਾਹਿ." (ਬਾਵਨ)


ਨਵਾਬ ਦੋਲਤਖ਼ਾਂ ਲੋਦੀ ਦਾ ਮੁਸਾਹ਼ਬ, ਜਿਸ ਨਾਲ ਸ਼੍ਰੀ ਗੁਰੂ ਨਾਨਕਦੇਵ ਦੀ ਕਈ ਵਾਰ ਧਰਮਚਰਚਾ ਹੋਈ.


ਕੰਧਾਰ ਨਿਵਾਸੀ ਇੱਕ ਪੀਰ, ਜੋ ਸਤਿਗੁਰੂ ਨਾਨਕਦੇਵ ਦਾ ਮੁਰੀਦ ਹੋਇਆ.


ਯਾਰ. ਮਿਤ੍ਰ. ਮਿਤ੍ਰਤਾ ਧਾਰਨ ਵਾਲਾ. ਸਹਾਇਤਾ ਕਰਨ ਵਾਲਾ.


ਫ਼ਾ. [یارانہ] ਸੰਗ੍ਯਾ- ਯਾਰਪਨ. ਮਿਤ੍ਰਤਾ. ਮਿਤ੍ਰਭਾਵ.


ਵਿ- ਗਿਆਰਾਂ. ਏਕਾਦਸ਼ (੧੧). ੨. ਮਿਤ੍ਰਾਂ ਦੋਸਤਾਂ, ਜਿਵੇਂ- ਯਾਰਾਂ ਨਾਲ ਬਹਾਰਾਂ. (ਲੋਕੋ)