Meanings of Punjabi words starting from ਸ਼

ਔਰੰਗਜ਼ੇਬ ਦੀ ਸੈਨਾ ਦਾ ਇੱਕ ਸਰਦਾਰ, ਜੋ ਆਨੰਦਪੁਰ ਦੀ ਅਖੀਰੀ ਲੜਾਈ ਵਿੱਚ ਮੌਜੂਦ ਸੀ.


ਅ਼. [شربت] ਸ਼ੁਰਬ (ਪੀਣ) ਯੋਗ ਪਦਾਰਥ। ੨. ਦੇਖੋਤ ਸਰਬਤ੍ਰ.


ਸੰ. ਸੰਸਕ੍ਰਿਤ ਕਵੀਆਂ ਦੇ ਲੇਖ ਅਨੁਸਾਰ ਬਰਫਾਨੀ ਪਹਾੜਾਂ ਵਿੱਚ ਰਹਿਣ ਵਾਲਾ ਅੱਠ ਟੰਗੀਆ ਇੱਕ ਮਹਾਂ ਬਲੀ ਜੀਵ, ਜੋ ਸ਼ੇਰ ਦਾ ਭੀ ਸ਼ਿਕਾਰ ਕਰਦਾ ਹੈ ਇਸ ਦੇ ਨਾਮ ਅਸ੍ਟਪਦ ਸਿੰਹਾਰਿ ਅਤੇ ਮਹਾਂਸਕੰਧੀ ਭੀ ਹਨ. ਦੇਖੋ, ਸਿਆਰ। ੨. ਇੱਕ ਦੈਤ। ੩. ਉੱਠ. ਸ਼ੁਤਰ। ੪. ਸ਼ਿਸ਼ੁਪਾਲ ਦਾ ਪੁਤ੍ਰ। ੫. ਵਿਸਨੁ.


ਫ਼ਾ. [شرمناک] ਵਿ- ਲੱਜਾ ਸਹਿਤ. ਸ਼ਰਮਿੰਦਾ. "ਸਰਮਨਾਕ ਹਨਐ ਹ੍ਰਿਦੈ, ਬਚਨ ਹਸ ਹਸ ਕਹੈ." (ਚਰਿਤ੍ਰ ੨੪੫) ੨. ਲੱਜਾ ਯੋਗ.