Meanings of Punjabi words starting from ਸ

ਸੰ. सहायिन् ਸਹਾਯੀ. ਵਿ- ਮਦਦ ਦੇਣ ਵਾਲਾ. ਸਹਾਇਕ.


ਵਿ- ਹਾਸੀ ਸਹਿਤ। ੨. ਪਾਸ ਬੈਠਣ ਵਾਲਾ.


ਸਹ- ਆਸਨ. ਸੰਗ੍ਯਾ- ਸਾਥ ਬੈਠਣ ਦੀ ਕ੍ਰਿਯਾ. ਨਾਲ ਬੈਠਣਾ.


ਵਿ- ਸਹਾਇਤਾ ਪ੍ਰਦਾਤਾ. ਸਹਾਇਕ. "ਪ੍ਰਭੁ ਜੀਉ ਹੋਇ ਸਹਾਤ." (ਕੇਦਾ ਮਃ ੫) ੨. ਸਹਿੰਦਾ (ਸਹਾਰਦਾ) ਹੈ.


ਸੰ. सहाध्यायिन् ਵਿ- ਸਾਥ ਅਧ੍ਯਯਨ (ਪੜ੍ਹਨ) ਵਾਲਾ. ਹਮਸਬਕ. ਹਮਜਮਾਤੀ.


ਸੰ. ਸੰਗ੍ਯਾ- ਸਹ- ਅਨੁਭੂਤਿ. ਸਾਥ ਅਨੁਭਵ ਕਰਨ ਦੀ ਕ੍ਰਿਯਾ. ਹਮਦਰਦੀ. ਕਿਸੇ ਨਾਲ ਦੁੱਖ ਸੁਖ ਮਹਸੂਸ ਕਰਨ ਦਾ ਭਾਵ.