Meanings of Punjabi words starting from ਕ

ਵਿ- ਕਤ ਰਿਖੀ ਦੇ ਗੋਤ ਵਿੱਚ ਹੋਣ ਵਾਲਾ. ਕਤਵੰਸ਼ੀ. ੨. ਸੰਗ੍ਯਾ- ਵਿਸ਼੍ਵਾਮਿਤ੍ਰ ਦੀ ਕੁਲ ਵਿੱਚ ਹੋਣ ਵਾਲਾ ਇੱਕ ਰਿਖੀ, ਜਿਸ ਨੇ ਸ਼੍ਰੋਤਸੂਤ੍ਰ, ਗ੍ਰਿਹਯ ਸੂਤ੍ਰ ਅਤੇ ਪ੍ਰਤਿਹਾਰਸੂਤ੍ਰ ਬਣਾਏ ਹਨ। ੩. ਗੋਭਿਲ ਦਾ ਪੁਤ੍ਰ ਕਾਤ੍ਯਾਯਨ, ਜਿਸਨੇ ਗ੍ਰਿਹ੍ਯਸੰਗ੍ਰਹ ਅਤੇ ਕਰਮਪ੍ਰਦੀਪ ਰਚੇ ਹਨ. ੪. ਵਰਰੁਚਿ ਕਾਤ੍ਯਾਯਨ, ਜਿਸ ਨੇ ਪਾਣਿਨਿ ਸੂਤ੍ਰਾਂ ਦੀ ਵ੍ਯਾਖ੍ਯਾ ਕੀਤੀ ਹੈ ਅਤੇ ਸੂਤ੍ਰਾਂ ਦੀ ਕਮੀ ਪੂਰੀ ਕਰਨ ਵਾਲੇ ਵਾਰਤਿਕ ਰਚੇ ਹਨ. ਇਹ ਬੀ. ਸੀ. ਚੌਥੀ ਸਦੀ ਵਿੱਚ ਹੋਇਆ ਹੈ.


ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਕਤ ਗੋਤ੍ਰ ਦੀ ਸੀ। ੨. ਮਹਿਖਾਸੁਰ ਮਾਰਨ ਵੇਲੇ ਜੋ ਦੁਰਗਾ ਨੇ ਘੋਰ ਰੂਪ ਧਾਰਿਆ, ਉਸ ਦਾ ਪੂਜਨ ਸਭ ਤੋਂ ਪਹਿਲਾਂ ਕਾਤ੍ਯਾਯਨ ਨੇ ਕੀਤਾ, ਇਸ ਕਰਕੇ ਦੁਰਗਾ ਦੀ ਕਾਤ੍ਯਾਯਨੀ ਸੰਗ੍ਯਾ ਹੋਈ। ੩. ਵਿ- ਕਤ ਗੋਤ੍ਰ ਵਿੱਚ ਹੋਣ ਵਾਲੀ.


ਅ਼. [کاتِب] ਲਿਖਣ ਵਾਲਾ. ਲੇਖਕ. ਲਿਖਾਰੀ.


ਸੰ. ਕੱਰ੍‍ਤਰੀ. ਸੰਗ੍ਯਾ- ਕੈਂਚੀ. "ਸੇ ਸਿਰ ਕਾਤੀ ਮੁੰਨੀਅਨਿ." (ਆਸਾ ਅਃ ਮਃ ੧) ੨. ਛੁਰੀ."ਕਲਿ ਕਾਤੀ ਰਾਜੇ ਕਾਸਾਈ." (ਵਾਰ ਮਾਝ ਮਃ ੧)


ਤੀਹ ਅਥਵਾ ਬੱਤੀ ਕੈਂਚੀਆਂ. ਭਾਵ- ਦੰਦ- ਦਾੜ੍ਹਾਂ, ਜੋ ਕੈਂਚੀ ਦੀ ਤਰਾਂ ਕਤਰਨ ਵਾਲੇ ਹਨ. "ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ." (ਗਉ ਮਃ ੪)


ਦੇਖੋ, ਕਥਾ। ੨. ਦੇਖੋ, ਕੱਥ। ੩. ਦੇਖੋ, ਕ੍ਵਾਥ। ੪. ਕਥਨ. ਕਹਿਣਾ. "ਅਕਥ ਕਥ ਕਾਥ." (ਕਾਨ ਮਃ ੪)


ਦੇਖੋ, ਕੱਥ. ਕੱਥਾ. "ਚੂਨ ਔ ਸੁਪਾਰੀ ਕਾਥਾ." (ਭਾਗੁ) ੨. ਕਥਾ. "ਸੁਨੀ ਨ ਜਾਈ ਸਚੁ ਅੰਮ੍ਰਿਤੁ ਕਾਥਾ." (ਆਸਾ ਮਃ ੫)


ਕਥਾ. "ਗੁਰੁਮੁਖਿ ਅਕਥੋ ਕਾਥਿ." (ਸ੍ਰੀ ਅਃ ਮਃ ੧) ੨. ਵਿ- ਕਥਨੀਯ. ਕਥਨ ਯੋਗ੍ਯ। ੩. ਕਥਨ ਕਰਕੇ. ਆਖਕੇ.


ਦੇਖੋ, ਕਸਤੂਰੀ ਅਤੇ ਕਥੂਰੀ. "ਕਾਥੂਰੀ ਕੋ ਗਾਹਕੁ ਆਇਓ." (ਸਾਰ ਮਃ ੫)


ਅ਼. [قادر] ਕ਼ਾਦਿਰ. ਵਿ- ਕ਼ੁਦਰਤ ਵਾਲਾ. ਸਰਬਸ਼ਕਤਿਮਾਨ. "ਸੋ ਕਰਤਾ ਕਾਦਰ ਕਰੀਮ." (ਵਾਰ ਆਸਾ) ੨. ਬਹੁਤ ਕਵੀਆਂ ਨੇ ਕਾਤਰ (ਕਾਇਰ) ਦੀ ਥਾਂ ਕਾਦਰ ਸ਼ਬਦ ਵਰਤਿਆ ਹੈ.