Meanings of Punjabi words starting from ਤ

ਅ਼. [طُرفا] ਅਚੰਭਾ। ੨. ਅੱਖ ਦਾ ਫੋਰ. ਨਿਮੇਸ.


ਅ਼. [تُربت] ਸੰਗ੍ਯਾ- ਮਿੱਟੀ. ਜ਼ਮੀਨ। ੨. ਕ਼ਬਰ. ਗੋਰ. "ਤੁਰਬਤ ਹਮਰੇ ਬਡਿਨ ਕੀ ਹੈ ਲਹੌਰ ਕੇ ਮਾਂਹਿ." (ਪ੍ਰਾਪੰਪ੍ਰ)


ਸੰ. ਤੂਰਮ. ਸੰਗ੍ਯਾ- ਤੁਰ੍ਹੀ. ਅੰ. trump ਅਤੇ trumpet.


ਤੁਰਮ ਬਜਾਉਣ ਵਾਲਾ। ੨. ਦੇਖੋ, ਤੁਰਮਤੀ.


ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਇਸ ਦਾ ਘਰ ਪੰਜਾਬ ਹੈ. ਕੱਦ ਘੁੱਗੀ ਬਰਾਬਰ ਹੁੰਦਾ ਹੈ. ਸਿਰ ਦਾ ਰੰਗ ਸੁਰਖੀ ਦੀ ਝਲਕ ਵਾਲਾ ਹੋਇਆ ਕਰਦਾ ਹੈ. ਨਰ ਨੂੰ ਤੁਰਮਤਾ ਆਖਦੇ ਹਨ. ਇਹ ਜੋੜਾ ਮਿਲਕੇ ਛੋਟੀਆਂ ਚਿੜੀਆਂ ਦਾ ਸ਼ਿਕਾਰ ਕਰਦਾ ਹੈ. ਖਾਸ ਕਰਕੇ ਸਵੇਰ ਵੇਲੇ ਚੰਡੋਲ ਦਾ ਸ਼ਿਕਾਰ ਇਸ ਨੂੰ ਬਹੁਤ ਪਿਆਰਾ ਹੈ. ਚੇਤ ਵੈਸਾਖ ਵਿੱਚ ਮਦੀਨ ਉੱਚੇ ਬਿਰਛਾਂ ਤੇ ਆਲ੍ਹਣਾ ਬਣਾਕੇ ਆਂਡੇ ਦਿੰਦੀ ਹੈ, ਸ਼ਿਕਾਰੀ ਇਸ ਨੂੰ ਛੋਟੇ ਪੰਛੀਆਂ ਦਾ ਸ਼ਿਕਾਰ ਕਰਨ ਲਈ ਕੇਵਲ ਛੀ ਮਹੀਨੇ ਰਖਦੇ ਹਨ.