ਬਾਲਾ (ਇਸਤ੍ਰੀ) ਅਕੁਲਾਈ. ਇਸਤ੍ਰੀ ਵਿਆਕੁਲ ਹੋਈ.
ਸੰਗ੍ਯਾ- ਬੱਚੇ ਦੀ ਖੇਡ. ਬਾਲਲੀਲਾ। ੨. ਦੇਖੋ, ਨਾਨਕਿਆਨਾ (ਸ).
ਸੰ. ਬਾਲਖਿਲ੍ਯ. ਸੰਗ੍ਯਾ- ਰਿਗਵੇਦ ਦੀਆਂ ੧੧. ਰਿਚਾ, ਜਿਨ੍ਹਾਂ ਦੀ ਇਹ ਸੰਗ੍ਯਾ ਹੈ। ੨. ਅੰਗੂਠੇ ਜੇਡਾ ਕੱਦ ਰੱਖਣ ਵਾਲੇ ੬੦੦੦੦ (ਸੱਠ ਹਜ਼ਾਰ) ਰਿਖੀ, ਜੋ ਕ੍ਰਿਯਾ ਦੇ ਪੇਟ ਤੋਂ ਕ੍ਰਤੁ ਦੇ ਵੀਰਯ ਦ੍ਵਾਰਾ ਉਤਪੰਨ ਹੋਏ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਨ੍ਹਾਂ ਦੀ ਚਾਲ ਪੰਛੀ ਤੋਂ ਭੀ ਤੇਜ਼ ਹੈ, ਅਰ ਇਹ ਸੂਰਜ ਦੇ ਰਥ ਦੀ ਰਾਖੀ ਕਰਦੇ ਹਨ. ਰਿਗਵੇਦ ਵਿੱਚ ਜਿਕਰ ਹੈ ਕਿ ਬਾਲਖਿਲ੍ਯ ਬ੍ਰਹਮਾ ਦੇ ਵਾਲਾਂ (ਕੇਸਾਂ) ਤੋਂ ਉਪਜੇ ਹਨ. ਇਨ੍ਹਾਂ ਦਾ ਨਾਮ "ਖਚਵ" ਭੀ ਹੈ. ਬ੍ਰਹਮਪੁਰਾਣ ਦੇ ੭੨ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਪਾਰਵਤੀ ਦਾ ਸੁਰੂਪ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਤੋਂ ਬਾਲਖਿਲ੍ਯ ਉਪਜੇ ਸਨ. "ਚਕਰਹੇ ਬਾਲਖਿੱਲਾਦਿ ਚਿੱਤ." (ਦੱਤਾਵ)
ਸੰਗ੍ਯਾ- ਬਲਖ਼ ਦਾ ਵਸਨੀਕ. ਬਾਹ੍ਲੀਕ. "ਬਲੀ ਬਾਲਖੀ ਰੋਹ ਰੂਮੀ." (ਕਲਕੀ)
ਦੇਖੋ, ਬਾਲਿਗ.
ਦੇਖੋ, ਬਾਰਗੀਰ.
ਗੋਪਾਲਬਾਲ. ਕਾਮੇ ਬੱਚੇ. ਪ੍ਯਾਰੇ ਸੇਵਕ. "ਹਮ ਤੁਮਰੇ ਬਾਲ ਗੁਪਾਲ." (ਆਸਾ ਮਃ ੫) ੨. ਗਊ ਚਾਰਨ ਵਾਲੇ ਬਾਲਕ. ੩. ਬਾਲਰੂਪ ਕ੍ਰਿਸਨ.
ਇੱਕ ਯੋਗੀ, ਜੋ ਜੇਹਲਮ ਤੋਂ ਬਾਰਾਂ ਕੋਹ ਪੱਛਮ ਇੱਕ ਪਹਾੜੀ ਟਿੱਲੇ ਪੁਰ ਰਹਿਂਦਾ ਸੀ. ਇਹ ਪਰੋਪਕਾਰੀ ਅਰ ਭਜਨੀਕ ਸਾਧੂ ਸੀ. ਗੁਰੂ ਨਾਨਕਦੇਵ ਇਸ ਦੇ ਆਸ਼੍ਰਮ ਪਧਾਰੇ ਹਨ. ਇਹ ਸਤਿਗੁਰੂ ਦਾ ਸ਼੍ਰੱਧਾਲੂ ਹੋਇਆ. "ਬਾਲਗੁਦਾਈ ਢਿਗ ਪੁਨ ਗਏ." (ਨਾਪ੍ਰ)#ਜਿੱਥੇ ਗੁਰੂ ਨਾਨਕਦੇਵ ਵਿਰਾਜੇ ਹਨ, ਉੱਥੇ ਗੁਰੂ ਸਾਹਿਬ ਦੇ ਚਰਣਚਿੰਨ੍ਹ ਪੱਥਰ ਪੁਰ ਉੱਕਰੇ ਹੋਏ ਹਨ. ਛੋਟਾਜੇਹਾ ਦਰਬਾਰ ਬਣਿਆ ਹੋਇਆ ਹੈ. ਨਾਂਗੇ ਸਾਧੂ ਪੁਜਾਰੀ ਹਨ. ਗੁਰਦ੍ਵਾਰੇ ਨਾਲ ੧੫. ਘੁਮਾਉਂ ਜ਼ਮੀਨ ਜੰਗਲ ਹੈ. ਰੇਲਵੇ ਸਟੇਸ਼ਨ ਦੀਨਾ ਤੋਂ ਇਹ ਤੇਰਾਂ ਮੀਲ ਪੱਛਮ ਹੈ। ੨. ਬਾਲ (ਕੇਸ) ਗੁੰਦਣ ਦੀ ਕ੍ਰਿਯਾ। ੩. ਬਾਲ (ਕੇਸ) ਗੁੰਦਣ ਦੀ ਮਜ਼ਦੂਰੀ.
ਪਹਾੜ ਦੀ ਉਹ ਉੱਚੀ ਟਿੱਬੀ, ਜਿਸ ਪੁਰ ਬਾਲਗੁਦਾਈ ਸਾਧੁ ਰਹਿਂਦਾ ਸੀ. ਦੇਖੋ, ਬਾਲਗੁੰਦਾਈ ੧.
ਬਾਲਕਰੂਪ ਕਰਤਾਰ. ਹਰਖ ਸ਼ੋਕ ਰਹਿਤ ਵਾਹਗੁਰੂ. "ਜਹਿ ਪਉੜੇ ਪ੍ਰਭੁ ਬਾਲਗੋਬਿੰਦ." (ਭੈਰ ਅਃ ਕਬੀਰ)
nan
ਵਿ- ਬਾਲਕ ਦਾ ਘਾਤ ਕਰਨ ਵਾਲੀ. ਬੱਚੇ ਨੂੰ ਮਾਰਨ ਵਾਲੀ "ਬਾਲਘਾਤਨੀ ਕਪਟਹਿ ਭਰੀ." (ਗੋਂਡ ਨਾਮਦੇਵ) ਭਾਵ- ਪੂਤਨਾ.