Meanings of Punjabi words starting from ਮ

ਅ਼. [مُعاف] ਮੁਆ਼ਫ਼. ਵਿ- ਅ਼ਫ਼ਵ ਕੀਤਾ. ਬਖ਼ਸ਼ਿਆ.


ਅ਼. [مُوافِق] ਮਵਾਫ਼ਿਕ਼. ਵਿ- ਵਫ਼ਕ਼ (ਤੁਲ੍ਯ ਹੋਣ) ਦਾ ਭਾਵ ਹੋਵੇ ਜਿਸ ਵਿੱਚ। ੨. ਤੁਲ੍ਯ. ਸਮਾਨ. ਬਰਾਬਰ. "ਮਾਫਕ ਗੁਜਰ ਤਹਾਂ ਧਨ ਪਾਵੋਂ." (ਗੁਪ੍ਰਸੂ)


ਫ਼ਾ. [مُعافی] ਮੁਆ਼ਫ਼ੀ. ਅ਼ਫ਼ਵ (ਬਖ਼ਸ਼ਣ) ਦਾ ਭਾਵ. ਕ੍ਸ਼੍‍ਮਾਪਨ. "ਹੋਇ ਤੁਮੈ ਨ ਮਰੇ ਫੁਨ ਮਾਫੀ." (ਕ੍ਰਿਸਨਾਵ)


ਦੇਖੋ, ਮਆਬ.