nan
nan
nan
ਵਿ- ਰੋਹ (ਰੋਸ) ਵਾਲਾ. ਗੁਸੈਲਾ. ਕ੍ਰੋਧੀ. "ਰਾਕਸ ਆਏ ਰੋਹਲੇ." (ਚੰਡੀ ੩) ੨. ਸੰਗ੍ਯਾ- ਰਾਜ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ "ਦਾਨੇ ਦਾ ਚੱਕ" ਹੈ. ਉਸ ਦੇ ਪਾਸ ਹੀ ਇੱਕ ਢਾਬ ਕਿਨਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਇੱਥੇ ਰੋਹਲਾ ਨਾਮ ਦਾ ਇੱਕ ਨਾਈ ਤਿਲਕਰਾ ਸਿੱਧ ਦਾ ਚੇਲਾ ਸ਼ਹੀਦ ਹੋਇਆ ਸੀ. ਤਦੇ ਇਸ ਨੂੰ "ਸਿੱਧ ਤਿਲਕਰਾ" ਭੀ ਕਹਿਂਦੇ ਹਨ.#ਗੁਰੂ ਜੀ ਦਾ ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ੮. ਮੀਲ ਲਹਿ"ਦੇ ਵੱਲ ਹੈ.
ਇੱਕ ਪਿੰਡ, ਜੋ ਜਿਲਾ ਕਰਨਾਲ, ਤਸੀਲ ਕੈਥਲ ਵਿੱਚ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ.
ਸੰਗ੍ਯਾ- ਕੁਕਰਾ. ਅੱਖ ਦੀ ਪਲਕ ਦੀ ਸੁੱਜੀ ਹੋਈ ਗਿਲਟੀ. ਦੇਖੋ, ਕੁਕਰੇ। ੨. ਦੋਖੋ, ਰੋਹ. "ਅੰਦਰਿ ਬਹੁਤਾ ਰੋਹਾ." (ਵਾਰ ਰਾਮ ੨. ਮਃ ੫)
ਰੋਹ (ਕ੍ਰੋਧ) ਵਾਲਾ. ਦੇਖੋ, ਰੁਹਾਵਲਾ.
ਰੋਸ (ਕ੍ਰੋਧ) ਵਿੱਚ. "ਆਪਣੈ ਰੋਹਿ ਆਪੇ ਹੀ ਦਝੈ." (ਸਵਾ ਮਃ ੩)
ਰੋਸ (ਕ੍ਰੋਧ) ਸਹਿਤ ਹੋਇਆ. "ਮਾਇਆ ਦੁਖਿ ਮੋਹਿਆ, ਹਉਮੈ ਰੋਹਿਆ." (ਧਨਾ ਛੰਤ ਮਃ ੪)
ਸੰ. ਸੰਗ੍ਯਾ- ਵਟ. ਬਰੋਟਾ. ਬੋਹੜ.
ਰੋਹਿਣ ਰਾਜੇ ਦੀ ਪੁਤ੍ਰੀ. ਵਸੁਦੇਵ ਦੀ ਇਸਤ੍ਰੀ, ਜੋ ਬਲਰਾਮ ਦੀ ਮਾਤਾ ਸੀ. ਇਹ ਆਪਣੇ ਪਤਿ ਨਾਲ ਦ੍ਵਾਰਕਾ ਵਿੱਚ ਸਤੀ ਹੋਈ। ੨. ਕਸ਼੍ਯਪ ਦੀ ਇੱਕ ਪੁਤ੍ਰੀ। ੩. ਦਕ੍ਸ਼੍ ਦੀ ਪੁਤ੍ਰੀ ਅਤੇ ਚੰਦ੍ਰਮਾ ਦੀ ਇਸਤ੍ਰੀ, ਜਿਸ ਦੀ ੨੭ ਨਛਤ੍ਰਾਂ ਵਿੱਚ ਗਿਣਤੀ ਹੈ। ੪. ਸ਼੍ਰੀ ਕ੍ਰਿਸਨ ਜੀ ਦੀ ਇੱਕ ਰਾਣੀ। ੫. ਬਿਜਲੀ। ੬. ਮਜੀਠ। ੭. ਹਰੜ। ੮. ਕੜੂ। ੯. ਖ਼ੁਨਾਕ ਰੋਗ, ਜਿਸ ਨਾਲ ਗਲ ਰੁਕ ਜਾਂਦਾ ਹੈ. ਦੇਖੋ, ਖੁਨਾਕ.
nan