Meanings of Punjabi words starting from ਸ

ਦੇਖੋ, ਸਰਾਬ। ੨. ਫਰੀਦਕੋਟ ਦੇ ਰਾਜ ਵਿੱਚ ਬਹਿਬਲ ਪਿੰਡ ਤੋਂ ਇੱਕ ਕੋਹ ਪੱਛਮ ਇੱਕ ਪਿੰਡ. ਇੱਥੇ ਦਸ਼ਮੇਸ਼ ਜੀ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਉਂ "ਗੁਰੂਸਰ" ਹੈ. ਦੇਖੋ, ਗੁਰੂਸਰ ਨੰਃ ੪। ੩. ਸੰ. ਸ਼ਰਾਵ. ਦੁੱਧ ਦਹੀਂ ਆਦਿਕ ਪਦਾਰਥਾਂ ਨੂੰ ਜੋ ਵਿਗੜਨੋ ਬਚਾਵੇ, ਸੋ ਸ਼ਰਾਵ. ਮਿੱਟੀ ਦਾ ਕੁੱਜਾ। ੪. ਠੂਠਾ. ਕਸੋਰਾ। ੫. ਚੌਸਠ ਤੋਲਾ ਭਰ ਤੋਲ.


ਸੰ. ਸ਼ਰਾਵਰ. ਸੰਗ੍ਯਾ- ਤੀਰਕਸ਼. ਭੱਥਾ। ੨. ਢਾਲ। ੩. ਕਵਚ.


ਦੇਖੋ, ਸਰ "ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ." (ਵਾਰ ਆਸਾ) ੨. ਦੇਖੋ, ਸਰਾ ੨. ਅਤੇ ੩.


ਦੇਖੋ, ਸਰ "ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ." (ਵਾਰ ਆਸਾ) ੨. ਦੇਖੋ, ਸਰਾ ੨. ਅਤੇ ੩.


ਵਿ- ਸਦ੍ਰਿਸ਼. ਜੇਹਾ. ਤੁੱਲ. ਬਰਾਬਰ. "ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ) "ਹਨੂਮਾਨ ਸਰਿ, ਗਰੁੜ ਸਮਾਨਾ." (ਧਨਾ ਕਬੀਰ) ੨. ਸਰ (ਤਾਲ) ਵਿੱਚ. ਤਾਲ ਉੱਤੇ. "ਸਰਿ ਹੰਸ ਉਲਥੜੇ ਆਇ" (ਸ੍ਰੀ ਮਃ ੧. ਪਹਿਰੇ) ਸਰ ਸ਼ਰੀਰ ਹੈ, ਹੰਸ ਚਿੱਟੇ ਕੇਸ਼। ੩. ਸੰ. ਸੰਗ੍ਯਾ- ਨਦੀ.