Meanings of Punjabi words starting from ਕ

ਅ਼. [قاترہ] ਕ਼ਾਤਿਰਹ. ਸੰਗ੍ਯਾ- ਸ਼ਰੀਰ ਨਾਲ ਚਿਪਕਿਆ ਹੋਇਆ ਵਸਤ੍ਰ. ਅੰਗਰਖਾ. ਤਣੀਦਾਰ ਜਾਮਾ.


ਸੰ. ਕ੍ਰਿ. ਵਿ- ਕਦੇ ਕਦੇ ਹੋਣ ਵਾਲਾ.


ਦੇਖੋ, ਕਾਦਰ.


ਫ਼ਾ. [قادرمُطلق] ਵਿ- ਪੂਰੀ ਕ਼ੁਦਰਤ ਵਾਲਾ. ਸਰਬਸ਼ਕਤਿਮਾਨ.


ਅ਼. [قاضی] ਕ਼ਾਜੀ. ਅ਼ਰਬੀ ਵਿੱਚ ਜਾਦ ਨੂੰ ਦਾਲ ਦੀ ਤਰਾਂ ਭੀ ਪੜ੍ਹਿਆ ਜਾਂਦਾ ਹੈ. "ਕਾਦੀ ਕੂੜੁ ਬੋਲਿ ਮਲੁ ਖਾਇ." (ਧਨਾ ਮਃ ੧) "ਵਖਤੁ ਨ ਪਾਇਓ ਕਾਦੀਆ." (ਜਪੁ)


ਦੇਖੋ, ਬਹਿਲੋਲ ਭਾਈ.


ਸੰ. ਵਿ- ਕਦੰਬ ਬਿਰਛ ਦਾ. ਕਦੰਬ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਹੰਸ ਦਾ ਬੱਚਾ। ੩. ਗੰਨਾ.


ਸੰ. ਸੰਗ੍ਯਾ- ਕੋਕਿਲਾ. ਕੋਇਲ। ੨. ਸਰਸ੍ਵਤੀ। ੩. ਕਦੰਬ ਦੇ ਫੁੱਲਾਂ ਦੀ ਸ਼ਰਾਬ. ਹਰਿਵੰਸ਼ ਅਨੁਸਾਰ ਇਹ ਬਲਰਾਮ ਦੀ ਈਜਾਦ ਹੈ। ੪. ਵਾਣ ਭੱਟ ਦੀ ਰਚੀ ਇੱਕ ਪੁਸਤਕ, ਜਿਸ ਵਿੱਚ ਕਾਦੰਬਰੀ ਨਾਇਕਾ ਦਾ ਵਰਣਨ ਹੈ, ਜੋ ਹੰਸ ਗੰਧਰਵ ਦੀ ਪੁਤ੍ਰੀ ਸੀ. ਦੇਖੋ, ਵਾਣ ੬.


ਸੰ. ਸੰਗ੍ਯਾ- ਕਾਦੰਬ (ਕਲ ਹੰਸ ਅਥਵਾ ਬਗੁਲਿਆਂ) ਵਾਲੀ ਬੱਦਲ ਦੀ ਗਾੜ੍ਹੀ ਘਟਾ। ੨. ਸਰਸ੍ਵਤੀ.


ਸੰ. ਕਦ੍ਰੁ ਦੀ ਔਲਾਦ. ਨਾਗ. ਦੇਖੋ, ਕਦ੍ਰੁ.