Meanings of Punjabi words starting from ਮ

ਅ਼. [مابین] ਕ੍ਰਿ. ਵਿ- ਦੋ ਦੇ ਵਿਚਕਾਰ ਮਧ੍ਯ ਮੇਂ.


ਸੰ. ਸਰਵ- ਮੇਰਾ.


ਸੰਗ੍ਯਾ- ਮਾਲੋ ਮਤਾਅ਼. ਧਨ ਅਤੇ ਸਾਮਾਨ. "ਸਭਾ ਮਾਮਲਤ ਕਢ ਦਿੱਤੀ." (ਜਸਭਾਮ) ੨. ਅ਼. [مُعاملت] ਮੁਆ਼ਮਲਤ. ਅ਼ਮਲ (ਕਾਰਜ) ਦੇ ਕਰਨ ਦੀ ਕ੍ਰਿਯਾ. ਲੈਣ ਦੇਣ. ਵਰਤਾਉ.


ਅ਼. [معاملہ] ਮੁਆ਼ਮਲਹ. ਅ਼ਮਲ ਵਿੱਚ ਲਿਆਂਦਾ ਹੋਇਆ. ਕੰਮ ਕਾਜ. ਧੰਦਾ. "ਵਾਟ ਨ ਕਰਈ ਮਾਮਲਾ, ਜਾਣੈ ਮਿਹਮਾਣੁ." (ਮਃ ੨. ਵਾਰ ਮਾਝ) ਰਾਹ ਵਿੱਚ ਧੰਦੇ ਨਾ ਫੈਲਾਵੇ, ਆਪਣੇ ਤਾਂਈ ਮੁਸਾਫਰ ਜਾਣੇ. ਭਾਵ- ਜੀਵਨਯਾਤ੍ਰਾ ਇੱਕ ਪ੍ਰਕਾਰ ਦਾ ਸਫਰ ਹੈ. "ਪਵਨਿ ਨ ਇਤੀ ਮਾਮਲੇ." (ਸ. ਫਰੀਦ) "ਵੀਵਾਹੀ ਤਾ ਮਾਮਲੇ." (ਸ. ਫਰੀਦ) ੨. ਜਮੀਨ ਪੁਰ ਲਗਾਇਆ ਰਾਜਕਰ. ਪੁਰਾਣੇ ਸੰਸਕ੍ਰਿਤਗ੍ਰੰਥਾਂ ਤੋਂ ਮਲੂਮ ਹੁੰਦਾ ਹੈ ਕਿ ਪ੍ਰਜਾ ਤੋਂ ਪੈਦਾਵਾਰ ਦਾ ਛੀਵਾਂ ਹਿੱਸਾ ਰਾਜਾ ਲਿਆ ਕਰਦਾ ਸੀ. ਦੇਖੋ ਰਾਜਕਰ.


ਮਾਤੁਲ. ਮਾਂ ਦਾ ਭਾਈ। ੨. ਫ਼ਾ. [ماما] ਬੁੱਢੀ ਇਸਤ੍ਰੀ. ਵ੍ਰਿਧਾ। ੩. ਮਾਤਾ. mamma.


ਮਾਤੁਲ. ਮਾਂ ਦਾ ਭਾਈ। ੨. ਫ਼ਾ. [ماما] ਬੁੱਢੀ ਇਸਤ੍ਰੀ. ਵ੍ਰਿਧਾ। ੩. ਮਾਤਾ. mamma.


ਮਾਤੁਲ ਦੀ. ਮਾਮੇ ਦੀ। ੨. ਮਾਮੀ. ਮਾਤੁਲਾਨੀ.


ਦੇਖੋ, ਮਾਮਾਣੀ.