Meanings of Punjabi words starting from ਰ

ਸੰਗ੍ਯਾ- ਬਲਰਾਮ ਦਾ ਪਿਤਾ ਵਸੁਦੇਵ, ਜੋ ਰੋਹਿਣੀ ਦਾ ਪਤਿ ਸੀ। ੨. ਚੰਦ੍ਰਮਾ.


ਧਰਮਾਤਮਾ ਸਤ੍ਯਾਵਾਦੀ ਰਾਜਾ ਹਰਿਸ਼ਚੰਦ੍ਰ ਦਾ ਪੁਤ੍ਰ। ੨. ਸੰ. ਵਿ- ਲਾਲ ਰੰਗਾ। ੩. ਸੰਗ੍ਯਾ- ਲਾਲ ਅਤੇ ਭੂਰੇ ਰੰਗਾ ਘੋੜਾ. ਕੈਲਾ। ੪. ਲਾਲਾ (ਰੱਤਾ) ਮ੍ਰਿਗ, ਚਿੰਕਾਰਾ। ੫. ਰੋਹੂ ਮੱਛੀ। ੬. ਇੰਦ੍ਰ ਦਾ ਧਨੁਖ। ੭. ਕੇਸਰ. ਕਸ਼ਮੀਰਜ। ੮. ਲਹੂ. ਰੁਧਿਰ। ੯. ਰਹੂੜਾ ਬਿਰਛ. ਦੇਖੋ, ਰਹੂੜਾ.


ਦੇਖੋ, ਰੋਹਿਣੀ.


ਰੋਵਹਿ". ਰੋਂਦੇ ਹਨ. "ਮੁਇਆ ਰੋਹਿ"." (ਮਃ ੧. ਵਾਰ ਮਲਾ)


ਸੰਗ੍ਯਾ- ਉਜਾੜ. ਜੰਗਲ। ੨. ਸੰ. ਮ੍ਰਿਗੀ. ਮੂਨ। ੩. ਸੰ. रोहिन्. ਵਿ- ਚੜ੍ਹਨ ਵਾਲਾ. ਆਰੋਹਣ ਕਰਤਾ। ੪. ਸੰਗ੍ਯਾ- ਬਿਰਛ। ੫. ਬੇਲ.


ਸਿੰਧੀ. ਪਹਾੜ। ੨. ਕ੍ਰੋਧ.


ਮੱਛੀ ਦੀ ਇੱਕ ਜਾਤਿ. ਦੇਖੋ, ਰੋਹਿਤ ੫.


ਦੇਖੋ, ਕੁਕਰੇ। ੨. ਰੋਹ- (ਰੋਸ- ਕ੍ਰੋਧ) ਸਹਿਤ ਹੋਏ.


ਦੇਖੋ, ਰੁਹੇਲਖੰਡ ਅਤੇ ਰੁਹੇਲਾ.