Meanings of Punjabi words starting from ਬ

ਸੰਗ੍ਯਾ- ਈਂਧਨ. ਜਲਾਉਣ ਦੀ ਲੱਕੜਾਂ. "ਬਾਲਣੁ ਹਡ ਨ ਬਾਲਿ." (ਸ. ਫਰੀਦ) ੨. ਕ੍ਰਿ- ਜਲਾਉਣਾ. ਬਾਲਨਾ.


ਸੰਗ੍ਯਾ- ਬਾਲਤੁ. ਬਾਲਕਪਨ. "ਦਸ ਬਾਲਤਣਿ. ਬੀਸ ਰਵਣਿ." (ਮਃ ੧. ਵਾਰ ਮਾਝ)


ਸੰਗ੍ਯਾ- ਉਹ ਫੋੜਾ, ਜੋ ਰੋਮ ਦੇ ਖਿੱਚਣ ਨਾਲ, ਗਿਲਟੀ ਦੀ ਸੇਜ ਤੋਂ ਹੋ ਜਾਵੇ.


ਸੰ. ਸੰਗ੍ਯਾ- ਬਾਲ (ਰੋਮਾਂ) ਨੂੰ ਧਾਰਣ ਕਰਨ ਵਾਲੀ, ਦੁਮ. ਪੂਛ। ੨. ਦੇਖੋ, ਬਾਲਧੀ ੨.


ਸੰਗ੍ਯਾ- ਦੇਖੋ, ਬਾਲਧਿ। ੨. ਬਾਲ (ਬਾਲਕ) ਧੀ (ਬੁੱਧਿ). ਬਾਲਮੱਤ. ਅਞਾਣ (ਅਗਿਆਨ) ਮਤਿ.


ਦੇਖੋ, ਬਾਲਣ.


ਸੰਗ੍ਯਾ- ਲੜਕਪਨ. ਬਾਲਤ੍ਵ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) "ਬਾਲਪਨੁ ਅਗਿਆਨਾ." (ਰਾਮ ਮਃ ੯)