ਅ਼. [ماموُر] ਅਮਰ ਕੀਤਾ ਗਿਆ. ਨਿਯਤ ਕੀਤਾ ਗਿਆ. ਕਿਸੇ ਕੰਮ ਪੁਰ ਜੋ ਆਗ੍ਯਾ ਨਾਲ ਲਗਾਇਆ ਗਿਆ ਹੈ। ੨. ਅ਼. [معموُر] ਮਅ਼ਮੂਰ. ਅ਼ਮਰ (ਖ਼ੁਸ਼ਹਾਲਤ) ਸਹਿਤ. "ਊਹਾਂ ਗਨੀ ਬਸਹਿ ਮਾਮੂਰ." (ਗਉ ਰਵਿਦਾਸ)
ਅ਼. [ماموُل] ਉਹ ਵਸ੍ਤ, ਜਿਸ ਦੀ ਅਮਲ਼. (ਆਸ) ਕੀਤੀ ਹੋਵੇ, ਵਾਂਛਿਤ। ੨. ਅ਼. [معموُل] ਮਅ਼ਮੂਲ. ਅ਼ਮਲ (ਕੰਮ) ਵਿੱਚ ਆਇਆ ਹੋਇਆ. ਭਾਵ- ਵਰਤਿਆ ਹੋਇਆ। ੩. ਜਿਸ ਉੱਤੇ ਅ਼ਮਲ ਕੀਤਾ ਜਾਵੇ, ਜਿਵੇਂ- ਮੈਸਮਿਰੇਜ਼ਮ (meamerism) ਵਿੱਚ ਹੁੰਦਾ ਹੈ.
ਅ਼. [معموُلی] ਵਿ- ਜੋ ਅ਼ਮਲ (ਵਰਤੋਂ) ਵਿੱਚ ਆਇਆ ਅਥਵਾ ਆਈ ਹੈ। ੨. ਸਾਧਾਰਣ. ਆਮ. ਸਾਮਾਨ੍ਯ.
ਮਾਯਾ. "ਤੁਹੀ ਏਕ ਨ੍ਯੰਤਾ ਸਦਾ ਮਾਯ ਕੇਰੋ." (ਨਾਪ੍ਰ) ੨. ਦੇਖੋ, ਮਾਇ.
ਅ਼. [ماعنی] ਮਅ਼ਨੀ. ਸੰਗ੍ਯਾ- ਅ਼ਨੀ (ਇਰਾਦਾ) ਕਰਨ ਦਾ ਭਾਵ. ਮਤਲਬ. ਅਭਿਪ੍ਰਾਯ। ੨. ਅਰਥ. "ਇਕ ਪਦ ਕੋ ਨ ਮਾਯਨਾ ਆਯੋ." (ਨਾਪ੍ਰ)
ਅ਼. [مائِل] ਵਿ- ਜੋ ਮੈਲ (ਝੁਕਾਉ) ਸਹਿਤ ਹੈ. ਕਿਸੇ ਵੱਲ ਮਨ ਦੀ ਲਗਨ ਵਾਲਾ.
ਸੰ. मायाविन. ਵਿ- ਮਾਯਾਵਾਨ. ਧੋਖਾ ਦੇਣ ਵਾਲਾ. ਭੁਲਾ ਲੈਣ ਵਾਲਾ। ੨. ਛਲੀਆਂ. ਜਾਲ ਸਾਜ਼। ੩. ਇੰਦ੍ਰਜਾਲ ਦਾ ਜਾਣੂ. ਜਾਦੂਗਰ.
ਡਿੰਗ. ਮਾਤਾ. ਮਾਂ.
ਦੇਖੋ, ਮਾਇਆ. "ਮਾਯਾਮੋਹ ਭਰਮਪੈ ਭੂਲੇ." (ਸਵੈਯੇ ਮਃ ੪. ਕੇ) ੨. ਸਮਾਯਾ. ਖਟਾਯਾ. "ਨਹਿ ਏਕਨ ਕੇ ਉਰ ਆਨਂਦ ਮਾਯੋ." (ਕ੍ਰਿਸਨਾਵ)
nan
ਦੇਖੋ, ਹਰਿਦ੍ਵਾਰ ਅਤੇ ਮਾਇਆ ੮.
ਦੌਲਤ ਦਾ ਪਿਆਰ। ੨. ਅਵਿਦ੍ਯਾ ਦਾ ਭੁਲੇਖਾ। ੩. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਦੈਤ ਯਗ੍ਯ ਆਦਿ ਕਰਮਾਂ ਦ੍ਵਾਰਾ ਦੇਵਤਿਆਂ ਤੋਂ ਪ੍ਰਬਲ ਹੋ ਗਏ, ਤਦ ਭਗਵਾਨ ਵਿਸਨੁ ਨੇ ਆਪਣੇ ਸ਼ਰੀਰ ਤੋਂ "ਮਾਯਾਮੋਹ" ਨਾਮਕ ਪੁਰਖ ਪੈਦਾ ਕਰਕੇ ਦੇਵਤਿਆਂ ਨੂੰ ਦਿੱਤਾ, ਜਿਸ ਨੇ ਰਾਖਸਾਂ ਨੂੰ ਯਗ੍ਯ ਕਰਨ ਤੋਂ ਵਰਜਿਆ ਅਤੇ ਅਹਿੰਸਾ ਧਰਮ ਦ੍ਰਿੜ੍ਹਾਇਆ, ਜਿਸ ਤੋਂ ਦੈਤਾਂ ਦਾ ਰਾਜ ਭਾਗ ਨਸ੍ਟ ਹੋਗਿਆ.¹#ਇਹੀ ਮਾਯਾਮੋਹ ਬੋੱਧ ਅਤੇ ਜੈਨ ਧਰਮ ਦਾ ਮੂਲ ਹੈ, ਇਸੀ ਕਥਾ ਦੇ ਆਧਾਰ ਪੁਰ ਦਸਮਗ੍ਰੰਥ ਵਿੱਚ ਲੇਖ ਹੈ."ਜਾਕੋ ਨਾਮ ਨ ਗਾਂਵ ਨ ਨਾਊ। ਬੁਧ ਅਵਤਾਰ ਤਿਸੀ ਕੋ ਨਾਊ." (ਚੋਬੀਸਾਵ)