Meanings of Punjabi words starting from ਵ

ਵਿ- ਵੰਚਿਤ ਵਾਂਜਿਆ ਹੋਇਆ। ੨. ਮੁਹਤਾਜ "ਸਨਬੰਧੀ ਉਸ ਕੇ ਵਿਰਵੇ ਥੇ." (ਜਸਭਾਮ) ੩. ਸੰਗ੍ਯਾ- ਵਿਟਪ. ਬੂਟਾ. ਬਿਰਛ। ੪. ਵ੍ਯੋਰਾ. ਨਿਰਣਾ। ੫. ਸਮਾਚਾਰ. ਹਾਲ. ਵ੍ਰਿੱਤਾਂਤ.


ਵਿਰਮਣ ਕਰਾਉਣਾ (ਪਰਚਾਉਣਾ). ਦੇਖੋ, ਬਿਰਾਉਣਾ। ੨. ਰੁਦਨ ਵਿਨਾ ਕਰਨਾ.


ਵੈਰ ਭਾਵ ਵਾਲੀ। ੨. ਵਿਰਾਵਣ (ਰੁਆ ਦੇਣ) ਵਾਲੀ. ਭਾਵ- ਦੁੱਖ ਦੇਣ ਵਾਲੀ. "ਸਸੁ ਵਿਰਾਇਣਿ." (ਵਾਰ ਰਾਮ ੨. ਮਃ ੫) ਭਾਵ- ਅਵਿਦ੍ਯਾ.


ਖਡੂਰ ਨਿਵਾਸੀ ਖਹਿਰੇ ਗੋਤ ਦੇ ਜੱਟ ਮਹਿਮੇ ਦੀ ਇਸਤ੍ਰੀ, ਜੋ ਵੱਡੀ ਧਰਮਾਤਮਾ ਸੀ. ਇਹ ਸ਼੍ਰੀ ਗੁਰੂ ਅੰਗਦ ਜੀ ਦੀ ਸੇਵਾ ਪ੍ਰੇਮ ਭਾਵ ਨਾਲ ਕਰਦੀ ਸੀ ਅਤੇ ਸਤਿਗੁਰੂ ਦੇ ਹੁਕਮ ਅਨੁਸਾਰ ਪਾਉਭਰ ਦੀ ਅਲੂਣੀ ਅਤੇ ਰੁੱਖੀ ਰੋਟੀ ਪਕਾਕੇ ਨਿੱਤ ਗੁਰੂ ਸਾਹਿਬ ਨੂੰ ਅਰਪਦੀ ਸੀ, ਜਿਸ ਦੇ ਅਧਾਰ ਗੁਰੂ ਅੰਗਦਦੇਵ ਅੱਠ ਪਹਿਰ ਗੁਜ਼ਾਰਦੇ ਸਨ. ਕਿਤਨਿਆਂ ਨੇ ਇਸ ਦਾ ਨਾਮ ਭਿਰਾਈ ਭੀ ਲਿਖਿਆ ਹੈ। ੨. ਦੇਖੋ, ਭਿਰਾਈ.


ਅ਼. [وِراشت] ਵਿਰਾਸਤ. ਸੰਗ੍ਯਾ- ਪੈਤ੍ਰਿਕ ਸੰਪਦਾ. ਬਾਪ ਦਾਦੇ ਦੀ ਜਾਇਦਾਦ. ਵਿਰਸੇ ਵਿੱਚ ਆਈ ਵਸ੍‍ਤੁ. Inheritance


ਸੰ. ਸੰਗ੍ਯਾ- ਰਾਗ (ਮੁਹੱਬਤ) ਦਾ ਅਭਾਵ। ੨. ਵਿ- ਜੋ ਰਾਗ (ਪਿਆਰ) ਨਹੀਂ ਰਖਦਾ.


विरागवन्त्- विरागिन. ਵਿ- ਰਾਗਰਹਿਤ. ਵਿਰਾਗ ਵਾਲਾ.


ਸੰ. विराज्. ਬਹੁਤ ਸ਼ੋਭਾ ਦੇਣ ਵਾਲਾ, ਛਤ੍ਰੀ (ਕ੍ਸ਼੍‍ਤ੍ਰਿਯ). ੨. ਬ੍ਰਹਮਾਂਡ ਦਾ ਅਭਿਮਾਨੀ ਈਸ਼੍ਵਰ। ੩. ਇੱਕ ਛੰਦ, ਦੇਖੋ, ਬਿਰਾਜ.