Meanings of Punjabi words starting from ਸ

ਫ਼ਾ. [سرشت] ਸੰਗ੍ਯਾ- ਮਿਲਾਉਟ. ਮੇਲ। ੨. ਖ਼ਮੀਰ. ਪੈਦਾਇਸ਼ੀ ਗੁਣ। ੩. ਖ਼ਸਲਤ. ਵਾਦੀ. ਸੁਭਾਉ. ਪ੍ਰਕ੍ਰਿਤਿ.


ਫ਼ਾ. [سررشتہ] ਸਰ- ਰਿਸ਼ਤਾ. ਦਫ਼ਤਰ. ਰਜਿਸਟਰ.


ਫ਼ਾ [سرثتہ دار] ਸਰਿਸ਼ਤਾ (ਦਫ਼ਤਰ) ਰੱਖਣ ਵਾਲਾ. ਦਫਤਰ ਦਾ ਮੁਖੀਆ.


ਅ਼. [سرقہ] ਸਰਿਕ਼ਾ. ਸੰਗ੍ਯਾ- ਚੋਰੀ.


ਦੇਖੋ, ਸਿਰਠ.


ਸ੍ਰਿਸ੍ਟਿ ਨੂੰ. "ਆਪ ਤਰੇ ਤਾਰੇਨ ਸਰਿੱਠਾ." (ਭਾਗੁ)


ਸੰ. सरित. ਨਦੀ. ਗਮਨ ਕਰਨ ਵਾਲੀ ਹੋਣ ਕਰਕੇ ਇਹ ਨਾਉਂ ਹੈ. ਦੇਖੋ, ਸ੍ਰਿ ਧਾ.


ਸੰਗ੍ਯਾ- ਗੰਗਾ ਨਦੀ ਦਾ ਪੁਤ੍ਰ ਭੀਸਮ- ਪਿਤਾਮਾ। ੨. ਘਾਸ. (ਸਨਾਮਾ)


ਸੰ. ਸੰਗ੍ਯਾ- ਨਦੀ. ਪ੍ਰਵਾਹ ਵਾਲੀ. ਦੇਖੋ, ਸਰਿਤ. "ਹੇਤ ਭਗਤਿ ਸਰਿਤਾ ਬਿਸਤਾਰਨ। ਨਾਨਕ ਰਾਇ ਜਗਤ ਨਿਸਤਾਰਨ." (ਨਾਪ੍ਰ)