Meanings of Punjabi words starting from ਕ

ਇੱਕ ਰਾਗ, ਜਿਸ ਦੇ ੧੮. ਭੇਦ ਗਾਇਕਾਂ ਨੇ ਕਲਪੇ ਹਨ- ਦਰਬਾਰੀ, ਨਾਯਕੀ, ਮੁਦ੍ਰਾ, ਕਾਸ਼ਿਕੀ, ਵਾਗੇਸ਼੍ਰੀ (ਵਾਗੀਸ਼੍ਵਰੀ), ਨਟ, ਕਾਫੀ, ਕੋਲਾਹਲ, ਮੰਗਲ, ਸ਼੍ਯਾਮ, ਟੰਕ, ਨਾਗਧ੍ਵਨਿ, ਅਡਾਨਾ, ਸ਼ਾਹਾਨਾ, ਸੂਹਾ, ਸੁਘਰ, ਹੁਸੈਨੀ ਅਤੇ ਜਯਜਯੰਤਿ.#ਪਾਠਕਾਂ ਦੇ ਗ੍ਯਾਨ ਲਈ ਅੱਗੇ ਦਰਬਾਰੀ ਕਾਨੜੇ ਦਾ ਸਰੂਪ ਦਿੱਤਾ ਜਾਂਦਾ ਹੈ. ਇਹ ਆਸਾਵਰੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਅਰਥਾਤ ਆਰੋਹੀ ਵਿੱਚ ਛੀ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਪੰਚਮ ਅਤੇ ਰਿਸਭ ਨਾਲ ਨਿਸਾਦ ਦੀ ਸੰਗਤਿ ਰਹਿੰਦੀ ਹੈ. ਗਾਂਧਾਰ ਧੈਵਤ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਨਾ ਸ ਰ ਮ ਪ ਧਾ ਨਾ ਸ.#ਅਵਰੋਹੀ- ਸ ਧਾ ਨਾ ਪ ਗਾ ਮ ਰ ਸ.#ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਕਾਨੜੇ ਦਾ ਅਠਾਈਵਾਂ ਨੰਬਰ ਹੈ.


ਦੇਖੋ, ਕਾਣਾ। ੨. ਸੰ. काण्ड ਸਰਕੁੜੇ ਦਾ ਕਾਂਡ. ਯੂ. Kanna ਅਤੇ Kanni. ਸਰਕੁੜਾ ਅਤੇ ਕਾਹੀ। ੩. ਉਹ ਆਦਮੀ, ਜੋ ਆਪਣੇ ਐਬ ਦੇ ਕਾਰਣ ਦੂਜੇ ਤੋਂ ਅੱਖ ਚੁਰਾਵੇ. "ਅਵਰਨ ਹਸਤ ਆਪ ਹਹਿ ਕਾਨੇ." (ਗਉ ਕਬੀਰ) ੪. ਅ਼. [قانع] ਕ਼ਾਨਅ਼. ਸੰਤੋਖੀ. ਸਾਬਿਰ.


ਦੇਖੋ, ਕੰਨਾਫੂਸੀ.


ਦੇਖੋ, ਕਾਣ ਅਤੇ ਕਾਣਿ. "ਜਿਹ ਸਿਮਰਨਿ ਨਾਹੀ ਤੁਹਿ ਕਾਨਿ." (ਰਾਮ ਅਃ ਕਬੀਰ)


ਕਾਣੀ. ਇੱਕ ਅੱਖ ਵਾਲੀ। ੨. ਤੀਰ ਦੀ ਬਾਂਸੀ. ਭਾਵ- ਤੀਰ. "ਜੇ ਕਰ ਇਕ ਕਾਨੀ ਕਬਿ ਛੋਰੈਂ." (ਗੁਪ੍ਰਸੂ) ਦੇਖੋ, ਕਾਨਾ ੨.। ੩. ਚੁਭਵੀਂ ਗੱਲ, ਜੋ ਤੀਰ ਜੇਹੀ ਰੜਕੇ। ੪. ਕੰਨਾਂ ਕਰਕੇ. ਕੰਨਾਂ ਦ੍ਵਾਰਾ. "ਹਰਿ ਕੇ ਸੰਤ ਸੁਨਹੁ ਜਸੁ ਕਾਨੀ." (ਧਨਾ ਮਃ ੪) ੫. ਕੰਨਾ ਵਿੱਚ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)


ਸ਼ਰਕਾਂਡ. ਕਾਨਾ. "ਜਿਉ ਡਵ ਦਧਾ ਕਾਨੁ." (ਸ੍ਰੀ ਅਃ ਮਃ ੧) ੨. ਕੰਨ. ਕਰ੍‍ਣ. ਦੇਖੋ, ਕਾਨ ਧਰਨਾ.


ਫ਼ਾ. [قانوُنگوے] ਕ਼ਾਨੂਨਗੋ. ਮਾਲ ਦੇ ਨਿਯਮ ਦੱਸਣ ਵਾਲਾ. ਮਾਲ ਦੇ ਮਹਿਕਮੇ ਦਾ ਇੱਕ ਅਹੁਦੇਦਾਰ, ਜੋ ਪਟਵਾਰੀਆਂ ਦੇ ਕੰਮ ਦੀ ਪੜਤਾਲ ਕਰਦਾ ਹੈ। ੨. ਦੇਖੋ, ਖਾਲਸੇ ਦੇ ਬੋੱਲੇ.