Meanings of Punjabi words starting from ਬ

ਦੇਖੋ ਵਾਲ ਵਿੰਗਾ ਹੋਣਾ.


ਬਾਲਕਮਤਿ. ਨਾਦਾਨੀ.


ਸ਼ਤ੍ਰ ਮਿਤ੍ਰ ਹਾਨਿ ਲਾਭ ਤੋਂ ਉਪਰਾਮ ਬੁੱਧਿ. "ਪਾਇਓ ਬਾਲਬੁਧਿ ਸੁਖ ਰੇ." (ਗਉ ਮਃ ੫) ੨. ਬਾਲਬੁੱਧਿ ਵਾਲੇ ਨੂੰ. ਨਾਦਾਨ ਨੂੰ. "ਬਾਲਬੁੱਧਿ ਪੂਰਨ ਸੁਖਦਾਤਾ." (ਟੋਡੀ ਮਃ ੫) ੩. ਬਾਲਬੁੱਧਿ ਨਾਲ. ਬਾਲਮਤਿ ਸੇ. "ਧੰਨੈ ਸੇਵਿਆ ਬਾਲਬੁਧਿ." (ਬਸੰ ਅਃ ਮਃ ੫)


ਸੰਗ੍ਯਾ- ਬਾਲਕ ਨੂੰ ਬੋਧ (ਗਿਆਨ) ਕਰਾਉਣ ਲਈ ਪਹਿਲਾ ਪੁਸ੍ਤਕ. ਬਾਲਉਪਦੇਸ਼.


ਸੰਗ੍ਯਾ- ਬਾਲਕ ਦੇ ਭੋਜਨ ਲਈ ਬਣਾਇਆ ਪਦਾਰਥ। ੨. ਇੱਕ ਖਾਸ ਪਕਵਾਨ, ਜੋ ਮੋਣਦਾਰ ਮੈਦੇ ਦੀਆਂ ਟਿੱਕੀਆਂ ਘੀ ਵਿੱਚ ਤਲਕੇ ਉਨ੍ਹਾਂ ਨੂੰ ਕੁੱਟਕੇ ਖੰਡ ਮਿਲਾਉਣ ਤੋਂ ਤਿਆਰ ਹੁੰਦਾ ਹੈ. ਇਹ ਜਨਮਦਿਨ ਦੇ ਤਿਉਹਾਰਾਂ ਵਿੱਚ ਬਣਾਇਆ ਜਾਂਦਾ ਹੈ.


ਵਿ- ਵੱਲਭ. ਪਿਆਰਾ. "ਬਾਲਮ ਬਿਦੇਸ਼ ਆਏ." (ਰਾਮਾਵ) ੨. ਸੰਗ੍ਯਾ- ਪਤਿ. ਭਰਤਾ.


ਦੇਖੋ, ਬਾਲਬੁਧਿ.


ਦੇਖੋ, ਜੋਧਾ ਬਾਈ ੨.


ਸੰ. ਵਾਲ੍‌ਮੀਕ. ਵਾਲਮੀਕਿ ਦਾ ਰਚਿਆ ਹੋਇਆ ਰਾਮਾਯਣ। ੨. ਦੇਖੋ, ਬਾਲਮੀਕਿ.