Meanings of Punjabi words starting from ਸ

ਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ.


ਸੰਗ੍ਯਾ- ਨਦੀਆਂ ਦੀ ਈਸ੍ਵਰੀ ਗੰਗਾ. (ਸਨਾਮਾ)


ਸੰਗ੍ਯਾ- ਨਦੀਆਂ ਨੂੰ ਧਾਰਣ ਵਾਲਾ, ਸਮੁੰਦਰ (ਸਨਾਮਾ)


ਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ (ਬਾਣਾਂ) ਨਾਲ. ਤੀਰੋਂ ਸੇ. "ਬੇਧਿ ਤੀਖਨ ਸਰੀ." (ਕੇਦਾ ਮਃ ੫)


ਅ਼. [شریعت] ਸ਼ਰੀਅ਼ਤ. ਸੰਗ੍ਯਾ- ਰਾਹ. ਮਾਰਗ। ੨. ਧਰਮ ਦਾ ਰਸਤਾ। ੩. ਧਰਮ ਦੇ ਆਗੂ ਦੀ ਥਾਪੀ ਹੋਈ ਰੀਤਿ.