Meanings of Punjabi words starting from ਗ

ਸੰ. ਗੈਰਿਕ. ਸੰਗ੍ਯਾ- ਗਿਰਿ (ਪਰਬਤ) ਦੀ ਲਾਲ ਮਿੱਟੀ. "ਗੇਰੀ ਕੇ ਬਸਤ੍ਰਾ." (ਪ੍ਰਭਾ ਅਃ ਮਃ ੫) "ਘੋਲੀ ਗੇਰੂ ਰੰਗ ਚੜਾਇਆ." (ਮਾਰੂ ਅਃ ਮਃ ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ.


ਸੰ. ਗੈਰਿਕ. ਵਿ- ਗੇਰੂ ਦਾ. ਗੇਰੂਰੰਗਾ। ੨. ਗੇਰੂ ਨਾਲ ਰੰਗਿਆ ਹੋਇਆ.


ਵਾ- ਗੇਰੂਆ (ਗੇਰੂਰੰਗਾ) ਆਬ (ਜਲ) ਉਤਰਿਆ. "ਵੈਗ ਰੱਤ ਝੁਲਾਰੀ ਜ੍ਯੋਂ ਗੇਰੂਬਾਬੁਤ੍ਰਾ." (ਚੰਡੀ ੩) ਯੋਧਿਆਂ ਦੇ ਸ਼ਰੀਰ ਦਾ ਲਹੂ ਇਉਂ ਵਗ ਰਿਹਾ ਹੈ, ਜਿਵੇਂ ਪਹਾੜ ਤੋਂ ਗੇਰੂਰੰਗਾ ਜਲ ਝਲਾਰਾਂ (ਕੂਲ੍ਹਾਂ) ਵਿੱਚੋਂ ਡਿਗਦਾ ਹੈ.


ਸੰਗ੍ਯਾ- ਬਿਰਛ ਦਾ ਧੜ. ਪੋਰਾ. ਗੋਲਾਕਾਰ ਲੰਮੀ ਅਤੇ ਮੋਟੀ ਲੱਕੜ। ੨. ਫ਼ਾ. [گیلی] ਗੀਲਾਨ ਦਾ ਘੋੜਾ. ਦੇਖੋ, ਗੀਲਾਨ। ੩. ਅੰ. galley ਉਹ ਤਖ਼ਤੀ, ਜਿਸ ਉੱਪਰ ਟਾਈਪ ਦੇ ਅੱਖਰ ਜੋੜੇ ਜਾਂਦੇ ਹਨ.