Meanings of Punjabi words starting from ਤ

ਸੰ. ਸੰਗ੍ਯਾ- ਜੌਂ (ਯਵ), ਜੋ ਘੋੜੇ ਨੂੰ ਪਿਆਰੇ ਹਨ.


ਸੰ. ਸੰਗ੍ਯਾ- ਘੋੜਾ। ੨. ਮਨ. ਦੇਖੋ, ਤੁਰੰਗ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਨਗਣ, ਦੋ ਗੁਰੁ. , , , .#ਉਦਾਹਰਣ-#ਸਰਬ ਸੁਖ ਲਹੈ ਸੋ। ਨਿਯਮ ਸੁਭ ਗਹੈ ਜੋ।×××


ਫ਼ਾ. [تُرنج] ਸੰਗ੍ਯਾ- ਚਕੌਤਰਾ. ਦੇਖੋ, ਚਕੋਤਰਾ। ਨਿੰਬੂ.


ਅ਼. [تُرنجبین] ਸੰਗ੍ਯਾ- ਇੱਕ ਪ੍ਰਕਾਰ ਦੀ ਸ਼ੱਕਰ, ਜੋ ਖ਼ੁਰਾਸਾਨ ਵਿੱਚ ਊਂਟਕਟਾਰੇ ਦੇ ਬੂਟਿਆਂ ਨੂੰ ਲਗਦੀ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਯਵਾਸ ਸ਼ਰ੍‍ਕਰਾ" ਹੈ. ਯੂਨਾਨੀ ਹਕੀਮਾਂ ਦੇ ਮਤ ਅਨੁਸਾਰ ਇਸ ਦੀ ਤਾਸੀਰ ਗਰਮ ਤਰ ਅਤੇ ਦ੍ਰਾਵਕ ਹੈ. ਵੈਦ੍ਯਕ ਗ੍ਰੰਥਾਂ ਵਿੱਚ ਤੁਰੰਜਬੀਨ ਸਰਦ ਤਰ ਹੈ. ਇਹ ਖਾਂਸੀ ਨੂੰ ਦਬਾਉਂਦੀ ਅਤੇ ਅੰਤੜੀ ਦੀ ਮਲ ਝਾੜਦੀ ਹੈ. ਛਾਤੀ ਦੀ ਪੀੜ ਹਟਾਉਂਦੀ ਹੈ। ੨. ਨਿੰਬੂ ਦੇ ਰਸ ਦਾ ਸ਼ਰਬਤ।


ਕ੍ਰਿ. ਵਿ- ਛੇਤੀ. ਫ਼ੌਰਨ. ਦੇਖੋ, ਤੁਰ.


ਸੰਗ੍ਯਾ- ਤੂਰ. ਤੁਰਮ.


ਸੰ. तुल. ਧਾ- ਤੋਲਣਾ (ਵਜ਼ਨ ਕਰਨਾ), ਪੂਰਣ ਕਰਨਾ। ੨. ਦੇਖੋ, ਤੁਲਿ। ੩. ਦੇਖੋ, ਤੁਲੁ.


ਭੱਲਾ ਜਾਤਿ ਦਾ ਗੁਰੂ ਅਮਰਦੇਵ ਦਾ ਸਿੱਖ, ਜਿਸ ਨੂੰ ਸਤਿਗੁਰੂ ਨੇ ਜਾਤਿਅਭਿਮਾਨ ਤ੍ਯਾਗਣ ਦਾ ਉਪਦੇਸ਼ ਦਿੱਤਾ। ੨. ਵਹੁਰਾ ਜਾਤਿ ਦਾ ਗੁਰੂ ਰਾਮ ਦਾਸ ਜੀ ਦਾ ਸਿੱਖ, ਜੋ ਗੁਰੂ ਅਰਜਨਦੇਵ ਦੀ ਸੇਵਾ ਵਿੱਚ ਭੀ ਹ਼ਾਜ਼ਿਰ ਰਿਹਾ.