Meanings of Punjabi words starting from ਦ

ਦੂਜੇ ਤੀਜੇ ਵਿੱਚ. ਦੇਖੋ, ਦੂਆਤੀਆ.


ਵਿ- ਦੂਜੀ. ਦੂਸਰੀ.


ਵਿ- ਦੂਜੀ. ਦੂਸਰੀ.


(ਸੰ. दृष. ਧਾ- ਦੂਸਣ ਸਹਿਤ ਹੋਣਾ, ਦੂਸਿਤ ਕਰਨਾ). ਸੰ. ਦੂਸਣ. ਸੰਗ੍ਯਾ- ਦੋਸ਼. ਅਵਗੁਣ। ੨. ਦੋਸ ਲਾਉਣ ਦੀ ਕ੍ਰਿਯਾ। ੩. ਰਾਵਣ ਦਾ ਭਾਈ, ਜੋ ਖਰ ਦੇ ਨਾਲ ਪੰਚਵਟੀ ਵਿੱਚ ਰਹਿਂਦਾ ਸੀ, ਸੂਪਨਖਾ (ਸੂਰ੍‍ਪਣਖਾ) ਦਾ ਨੱਕ ਕੰਨ ਵੱਢਣ ਪਿੱਛੋਂ ਇਹ ਰਾਮਚੰਦ੍ਰ ਜੀ ਦੇ ਹੱਥੋਂ ਮਾਰਿਆ ਗਿਆ। ੪. ਵਿ- ਦੋਸ ਉਤਪੰਨ ਕਰਨ ਵਾਲਾ.


ਦੂਸਣ ਦੇ ਵੈਰੀ ਰਾਮਚੰਦ੍ਰ ਜੀ.


ਵਿ- ਦ੍ਵਿਤੀਯ. ਦੂਜਾ. "ਦੂਸਰ ਹੋਇ ਤ ਸੋਝੀਪਾਇ." (ਸੁਖਮਨੀ)


(ਚਰਿਤ੍ਰ ੨੯੧) ਵਾ- ਦੂਸਰਾ ਅੰਸ਼ੁਮਾਲੀ (ਸੂਰਯ) ਹੈ.