Meanings of Punjabi words starting from ਰ

ਕ੍ਰੋਧ. ਦੇਖੋ, ਰੋਸ. "ਸਰੋਖ ਸੂਰ ਸਾਜਿਯੰ." (ਵਿਚਿਤ੍ਰ) ੨. ਵਿਰੋਧ. ਵੈਰ। ੩. ਯੁੱਧ ਦਾ ਉਤਸ਼ਾਹ. ਜੋਸ਼. "ਨਮੋ ਰੋਖ ਰੋਖੇ." (ਜਾਪੁ)


ਦੇਖੋ, ਰੋਖ ੩.


ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ.


ਸੰ. ਵਿ- ਰੋਗ ਨਾਸ਼ ਕਰਤਾ। ੨. ਸੰਗ੍ਯਾ- ਵੈਦ੍ਯ। ੩. ਦਵਾ। ੪. ਸਤਿਗੁਰੂ। ੫. ਕਰਤਾਰ ਦਾ ਨਾਮ.