Meanings of Punjabi words starting from ਸ

ਦੇਖੋ, ਸਰੀਅਤ. "ਮੁਸਲਮਾਨਾ ਸਿਫਤਿ ਸਰੀਅਤਿ." (ਵਾਰ ਆਸਾ)


ਵਿ- ਸ੍ਰਿਜਿਆ. ਰਚਿਆ. ਬਣਾਇਆ. "ਬਿੰਦੁ ਰਕਤੁ ਮਿਲਿ ਪਿੰਡੁ ਸਰੀਆ." (ਮਾਰੂ ਸੋਲਹੇ ਮਃ ੧) ੨. ਸਾਰ (ਲੋਹੇ) ਦਾ ਲੰਮਾ ਡੰਡਾ.


ਅ਼. [صریح] ਸਰੀਹ਼. ਕ੍ਰਿ. ਵਿ- ਪ੍ਰਤੱਖ. ਸਾਮ੍ਹਣੇ. ਸਾਫ ਤੌਰ ਪੁਰ.


ਫ਼ਾ. ਕਿਰ. ਵਿ- ਸਾਮ੍ਹਣੇ. ਮੌਜੂਦਗੀ ਵਿੱਚ. ਪ੍ਰਤੱਖ ਹੀ. ਇਸ ਦਾ ਮੂਲ ਸਰੀਹ਼ ਹੈ. ਦੇਖੋ, ਸਰੀਹ.


ਅ਼. [شریک] ਸ਼ਰੀਕ. ਸੰਗ੍ਯਾ- ਸ਼ਿਰਕ (ਹਿੱਸਾ) ਰੱਖਣ ਵਾਲਾ। ੨. ਜੋ ਆਪਣੇ ਤਾਈਂ ਤੁੱਲ ਜਾਣੇ. "ਤਿਸ ਕਾ ਸਰੀਕ ਕੋ ਨਹੀ." (ਵਾਰ ਵਡ ਮਃ ੩) ੩. ਸੰ. ਸ਼੍ਰੀਕ. ਵਿ- ਸ਼ੋਭਾ ਵਾਲਾ। ੪. ਸੁੰਦਰ.


ਵਿ- ਸ਼ਰਾਕਤ ਵਾਲਾ. ਹਿੱਸੇਦਾਰ. "ਤਬ ਹੁਇ ਭਿਸਤ ਸਰੀਕੀ." (ਆਸਾ ਕਬੀਰ) ੨. ਸੰਗ੍ਯਾ- ਸ਼ਰਾਕਤ. ਹਿੱਸੇਦਾਰੀ.