Meanings of Punjabi words starting from ਕ

ਕਾਨੜਾ ਰਾਗ. ਦੇਖੋ, ਕਾਨੜਾ। ੨. ਇੱਕ ਵਾਜਾ. ਕਾਨੂਨ. "ਨਾਦ ਨਫੀਰੀ ਕਾਨ੍ਹਰੇ ਦੁੰਦਭਿ ਬਜੇ ਅਨੇਕ." (ਚਰਿਤ੍ਰ ੧੦੮)


कृष्ण ਕ੍ਰਿਸ੍ਨ. ਕਾਨ੍ਹ। ੨. ਲਹੌਰ ਦਾ ਇੱਕ ਪ੍ਰਸਿੱਧ ਭਗਤ. ਜਦ ਸ਼੍ਰੀ ਗੁਰੂ ਅਰਜਨ ਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾ ਰਹੇ ਸਨ, ਤਦ ਕਾਨ੍ਹਾ, ਸ਼ਾਹਹੁਸੈਨ, ਛੱਜੂ ਅਤੇ ਪੀਲੋ ਇਹ ਚਾਰੇ ਭਗਤ ਆਪਣੀ ਬਾਣੀ ਲਿਖਵਾਉਣ ਲਈ ਅਮ੍ਰਿਤਸਰ ਜੀ ਪਹੁੰਚੇ ਅਤੇ ਬਾਣੀ ਦਰਜ ਕਰਨ ਲਈ ਪ੍ਰਾਰਥਨਾ ਕੀਤੀ. ਗੁਰੂ ਸਾਹਿਬ ਨੇ ਫ਼ਰਮਾਇਆ ਕਿ ਤੁਸੀਂ ਆਪਣੀ ਰਚਨਾ ਸੁਣਾਓ. ਇਸ ਪੁਰ ਕਾਨ੍ਹ ਭਗਤ ਬੋਲਿਆ-#"ਓਹੀ ਰੇ ਮੈ ਓਹੀ ਰੇ,#ਜਾਂਕਉ ਬੇਦ ਪੁਰਾਨਾ ਗਾਵੈਂ#ਖੋਜਤ ਖੋਜ ਨ ਕੋਈ ਰੇ,#ਜਾਂਕੋ ਨਾਰਦ ਸਾਰਦ ਸੇਵੈਂ,#ਸੇਵੈਂ ਦੇਵੀ ਦੇਵਾ ਰੇ,#ਬ੍ਰਹਮਾ ਵਿਸਨੁ ਮਹੇਸ ਅਰਾਧੈਂ#ਕਰਦੇ ਜਾਂਕੀ ਸੇਵਾ ਰੇ,#ਕਹਿ ਕਾਨ੍ਹਾ ਮਮ ਅਸ ਸਰੂਪ#ਅਪਰੰਪਰ ਅਲਖ ਅਭੇਵਾ ਰੇ."#ਪੀਲੋ ਭਗਤ ਨੇ ਕਹਿਆ-#"ਅਸਾਂ ਨਾਲੋਂ ਸੇ ਭਲੇ ਜੋ ਜਮਦਿਆਂ ਹੀ ਮੁਏ,#ਚਿੱਕੜ ਪਾਂਵ ਨ ਡੋਬਿਆ ਨਾ ਆਲੂਦ ਭਏ."#ਛੱਜੂ ਨੇ ਉਚਾਰਿਆ-#"ਕਾਗਦ ਸੰਦੀ ਪੁੱਤਲੀ ਤਊ ਨ ਤ੍ਰਿਯਾ ਨਿਹਾਰ,#ਯੌਂਹੀ ਮਾਰ ਲਿਜਾਵਸੀ ਜਥਾ ਬਲੋਚਨ ਧਾਰ."#ਸ਼ਾਹ ਹੁਸੈਨ ਨੇ ਕਹਿਆ-#"ਸੱਜਣਾ! ਬੋਲਣ ਦੀ ਜਾਇ ਨਾਹੀਂ,#ਅੰਦਰ ਬਾਹਰ ਇੱਕਾ ਸਾਂਈਂ, ਕਿਸ ਨੂੰ ਆਖ ਸੁਣਾਈਂ,#ਇੱਕੋ ਦਿਲਬਰ ਸਭ ਘਟਿ ਰਵਿਆ ਦੂਜਾ ਨਹੀ ਕਦਾਈਂ#ਕਹੈ ਹੁਸੈਨ ਫਕੀਰ ਨਿਮਾਣਾ ਸਤਿਗੁਰੁ ਤੋਂ ਬਲਿ ਜਾਈਂ."#ਸ਼੍ਰੀ ਗੁਰੂ ਅਰਜਨ ਦੇਵ ਨੇ ਗੁਰਸਿੱਧਾਂਤ ਅਨੁਕੂਲ ਵਾਕ ਨਾ ਦੇਖਕੇ ਬਾਣੀ ਦਰਜ ਨਹੀਂ ਕੀਤੀ. ਕਾਨ੍ਹੇ ਭਗਤ ਨੇ ਕ੍ਰੋਧ ਕਰਕੇ ਗੁਰੂ ਸਾਹਿਬ ਨੂੰ ਸ੍ਰਾਪ ਦਿੱਤਾ ਕਿ ਆਪ ਵੈਰੀਆਂ ਦੇ ਹੱਥ ਪੈ ਕੇ ਕਸ੍ਟ ਸਹਾਰਕੇ ਸ਼ਰੀਰ ਤ੍ਯਾਗੋਂਗੇ. ਨਿਰਾਸ ਹੋ ਕੇ ਚਾਰੇ ਲਹੌਰ ਨੂੰ ਵਾਪਿਸ ਆਏ. ਕਾਨ੍ਹਾ ਰਸਤੇ ਵਿੱਚ ਘੁੜਬਹਿਲ ਤੋਂ ਡਿੱਗਕੇ ਮਰ ਗਿਆ.


ਸੰਗ੍ਯਾ- ਕਾਟ. ਤਰਾਸ਼। ੨. ਗੂੰਦ ਜੇਹੀ ਇੱਕ ਚੇਪ, ਜਿਸ ਨਾਲ ਬੁਲਬੁਲ ਆਦਿਕ ਪੰਖੀ ਫਾਹੇ ਜਾਂਦੇ ਹਨ.


ਕਿਸ ਪਾਸ। ੨. ਕੱਪਦਾ (ਕੱਟਦਾ) ਹੈ.


ਸੰ. ਵਿ- ਕਪਟ ਕਰਨ ਵਾਲਾ. ਕਪਟੀ.


ਦੇਖੋ, ਕਪੜਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ)


ਦੇਖੋ, ਕਪਰਦੀ. "ਕਾਪਰਦੀ ਕੇ ਕੰਠ ਚੜ੍ਹੈ ਹੈਂ." (ਚਰਿਤ੍ਰ ੨੧੩) ਸ਼ਿਵ ਦੇ ਸਿਰ ਪੁਰ ਚੜ੍ਹਾਵਾਂਗੇ.