nan
ਸੰਗ੍ਯਾ- ਦਿਖਾਵੇ ਦੀ ਪ੍ਰੀਤਿ. ਜਾਹਰਾ ਪੋਚੇ ਦੀ ਪ੍ਰੀਤਿ. "ਦਰ ਦਰਵੇਸੀ ਗਾਖੜੀ ਚੋਪੜੀ ਪਰੀਤਿ." (ਸ. ਫਰੀਦ)
ਫ਼ਾ. [چوب] ਸੰਗ੍ਯਾ- ਲੱਕੜ। ੨. ਸੋਟੀ. ਲਾਠੀ. ਆਸਾ। ੩. ਖ਼ੇਮੇ (ਤੰਬੂ) ਦਾ ਥੰਭਾ। ੪. ਨਗਾਰਾ ਬਜਾਉਣ ਦਾ ਡੰਡਾ. "ਦੁਹਰੀ ਚੋਬ ਨਗਾਰੇ ਪਰੀ." (ਗੁਪ੍ਰਸੂ)
ਫ਼ਾ. [چوب چیِنی] ਇੱਕ ਦਵਾਈ, ਜੋ ਬੇਲ ਦੀ ਜੜ ਹੈ. ਚੀਨ ਦੇਸ਼ ਦੀ ਚੋਬ (ਲੱਕੜ) ਹੋਣ ਤੋਂ ਇਹ ਸੰਗ੍ਯਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਲਹੂ ਸਾਫ ਕਰਨ ਲਈ ਅਤੇ ਜੋੜਾਂ ਦੇ ਦਰਦ ਦੂਰ ਕਰਨ ਲਈ ਇਸ ਦਾ ਵਿਸ਼ੇਸ ਇਸਤਾਮਾਲ ਹੁੰਦਾ ਹੈ. L. Smilax China.
nan
ਸੰਗ੍ਯਾ- ਚੋਬ (ਆਸਾ) ਰੱਖਣ ਵਾਲਾ ਨੌਕਰ. ਦੰਡਧਰ. ਵੇਤ੍ਰਪਾਣਿ. ਚੋਬਦਾਰ ਮਹਾਰਾਜਿਆਂ ਦੇ ਦਰਬਾਰ ਤੇ ਹਾਜਿਰ ਰਹਿੰਦੇ ਅਤੇ ਅੱਗੇ ਅੱਗੇ ਚਲਦੇ ਹਨ.
nan
nan