Meanings of Punjabi words starting from ਜ

ਸੰਗ੍ਯਾ- ਝੁੰਡ. ਟੋਲੀ. ਮੰਡਲੀ. ਦੇਖੋ, ਅੰ. Junto.


ਫ਼ਾ. [جُنبش] ਜੁੰਬਿਸ਼. ਸੰਗ੍ਯਾ- ਕੰਪ. ਹ਼ਰਕਤ. ਕਾਂਬਾ.


ਦੇਖੋ, ਜੁੰਬਸ਼.


ਕ੍ਰਿ- ਜਨਮਣਾ. ਜਨਮ ਲੈਣਾ। ੨. ਉਗਣਾ. ਪੈਦਾ ਹੋਣਾ। ੩. ਸਿੰਧੀ. ਜਾਣਾ. ਗਮਨ ਕਰਨਾ. "ਜੁੰਮੇ ਕਟਕ ਅਛੂਹਣੀ." (ਚੰਡੀ ੩) ਕਈ ਅਕ੍ਸ਼ੌ੍ਹਿਣੀ ਦਲ ਚੱਲੇ.


ਵਿ- ਜਾਵਣਹਾਰ. ਬਿਨਸਨਹਾਰ. ਦੇਖੋ, ਜੁੰਮਣ ੩. "ਢਲਿ ਢੁਲਿ ਜੁੰਮਣਹਾਰ." (ਸ੍ਰੀ ਮਃ ੧)


ਅ਼. [ذِمّہ] ਜੁੱਮਹ. ਓਟਨਾ। ੨. ਇੱਕ ਰਾਜਪੂਤ ਸਰਦਾਰ, ਜਿਸ ਦਾ ਜਿਕਰ ਹੁਸੈਨੀ ਦੇ ਯੁੱਧ ਵਿੱਚ ਹੈ. ਦੇਖੋ, ਵਿਚਿਤ੍ਰਨਾਟਕ ਅਃ ੧੧.


ਦੇਖੋ, ਜੁੰਮਣ। ੨. ਦੇਖੋ. ਪਬਣਿ।


ਦੇਖੋ, ਜੁੰਮਣ ੩.