Meanings of Punjabi words starting from ਮ

ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍‍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ.


ਯਮਦੂਤ। ੨. मार्गण- ਮਾਰ੍‍ਗਣ. ਮੰਗਣਾ। ੩. ਖੋਜਣਾ. ਢੂੰਡਣਾ। ੪. ਤੀਰ. ਵਾਣ. "ਤਜੇ ਮਾਰਗਣ ਅਸੁਰ ਮਾਰ ਗਣ, ਯਥਾ ਮਾਰ ਗਣ ਹਤ ਖਗਰਾਇ." (ਗੁਪ੍ਰਸੂ) ਤੀਰ ਛੱਡੇ ਬਹੁਤ ਦੈਤ ਮਾਰੇ, ਜਿਵੇਂ ਸੱਪਾਂ ਨੂੰ ਗਰੁੜ ਮਾਰਦਾ ਹੈ.


ਮਾਰ੍‍ਗ- ਪਾਂਥ. ਰਾਹੀ (ਮੁਸਾਫਿਰ) ਦਾ ਰਾਹ। ੨. ਕਰਤਾਰ ਦੇ ਰਾਹ ਤੁਰਣ ਵਾਲਿਆਂ (ਸਾਧੁਜਨਾਂ) ਦਾ ਦੱਸਿਆ ਰਾਹ. "ਅਗਿਆਨੀ ਕਿਉ ਚਾਲਹ ਮਾਰਗ ਪੰਥਾ?" (ਜੈਤ ਮਃ ੪) ੩. ਦੱਸੇ ਹੋਏ ਪੰਥ ਦੇ ਰਸਤੇ.


ਖੁਲ੍ਹਾ ਰਾਹ। ੨. ਸਿੱਖ ਧਰਮ.


ਮਾਰ੍‍ਗ (ਰਸ੍ਤੇ) ਮੇਂ. "ਮਾਰਗਿ ਮੋਤੀ ਬੀਥਰੇ." (ਸ. ਕਬੀਰ) "ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ." (ਗੂਜ ਮਃ ੩)


ਰਸਤੇ ਵਿੱਚ ਪਾਂਥ (ਰਾਹੀ). "ਮਾਰਗਿ ਪੰਥਿ ਚਲੇ ਗੁਰਸਤਿਗੁਰ ਸੰਗਿ ਸਿਖਾ." (ਤੁਖਾ ਛੰਤ ਮਃ ੪) ਰਸਤੇ ਵਿੱਚ ਗੁਰਸਿੱਖਾਂ ਦੇ ਨਾਲ ਮੁਸਾਫਿਰ (ਤੀਰਥਯਾਤ੍ਰੀ) ਚਲੇ.


ਮਾਰਗ ਵਿੱਚ ਜਾਣ ਵਾਲਾ. ਰਾਹੀ. "ਸੁਨਤ ਮਾਰਗੀ ਦੇਤ ਬਤਾਇ." (ਗੁਪ੍ਰਸੂ) ੨. ਕਾਨੀਆਵਾੜ ਵਿੱਚ ਇੱਕ ਜਾਤਿ, ਜੋ ਵਾਮਮਾਰਗ ਦੀ ਸ਼ਾਖ ਹੈ.


ਮਾਰ੍‍ਗ ਨਾਲ ਹੈ ਜਿਸ ਦਾ ਸੰਬੰਧ। ੨. ਦੇਖੋ, ਰਾਗ ਸ਼ਬਦ.