Meanings of Punjabi words starting from ਰ

ਦੇਖੋ, ਰੌਗਨ। ੨. ਰੋਗਾਂ. "ਰੋਗਨ ਤੇ ਅਰੁ ਸੋਗਨ ਤੇ." (ਅਕਾਲ)


ਵਿ- ਰੋਗ ਵਾਲੀ. ਰੁਗਣ (रुग्ण) "ਜਬ ਵਹ ਤ੍ਰਿਯਾ ਰੋਗਨੀ ਭਈ." (ਚਰਿਤ੍ਰ ੨੨੯) ੨. ਸੰਗ੍ਯਾ- ਬੀਮਾਰੀ. ਮਰਜ. ਰੁਗਣਤਾ. "ਨਹ ਬਿਆਪੈ ਮਨ ਰੋਗਨੀ." (ਰਾਮ ਮਃ ੫)


ਵਿ- ਰੋਗਾਂ ਨਾਲ ਬੰਨ੍ਹਿਆ ਹੋਇਆ. ਰੋਗ ਗ੍ਰਸਿਤ। ੨. ਭਾਵ- ਅਗ੍ਯਾਨ ਦਾ ਗ੍ਰਸਿਆ ਹੋਇਆ. "ਰੋਗਬੰਧ ਰਹਿਨੁ ਰਤੀ ਨ ਪਾਵੈ." (ਭੈਰ ਮਃ ੫)


ਰੋਗ ਨੂੰ ਰੋਗਰੂਪ. ਰੋਗ ਵਿਨਾਸ਼ਕ. "ਨਮੋ ਰੋਗ ਰੋਗੇ." (ਜਾਪੁ)


ਦੇਖੋ, ਵਡਾ ਰੋਗ.