Meanings of Punjabi words starting from ਸ

ਵਿ- ਸਦ੍ਰਿਸ਼. ਤੁੱਲ- ਈਕ੍ਸ਼੍‍ਣ ਕੀਤਾ (ਦੇਖਿਆ). ਜੇਹਾ. ਸਮਾਨ.


ਖਤ੍ਰੀਆਂ ਦੀ ਇੱਕ ਜਾਤਿ. ਦੇਖੋ, ਖਤ੍ਰੀ.


ਅ਼. [شریف] ਸ਼ਰੀਫ਼. ਵਿ- ਭਲਾ. ਨੇਕ। ੨. ਬਜੁਰਗ. ਸ਼ਰਫ਼ (ਬਜ਼ੁਰਗੀ) ਰੱਖਣ ਵਾਲਾ।੩ ਸੰਗ੍ਯਾ- ਮੱਕੇ ਦਾ ਹਾਕਿਮ. ਇਹ ਰੂਢੀ ਅਰਥ ਹੈ, ਜਿਵੇਂ ਕਾਬੁਲ ਦੇ ਬਾਦਸ਼ਾਹ ਦੀ ਹੁਣ ਤੱਕ ਅਮੀਰ ਪਦਵੀ ਰਹੀ ਹੈ.


ਦੇਖੋ ਸੀਤਾਫਲ.


ਸ਼੍ਰੀ (ਸ਼ੋਭਾ) ਵਾਲੇ ਮੁਖ ਤੋਂ ਨਿਕਲੇ ਹੋਏ ਵਾਕ੍ਯ। ੨. ਸ੍ਰੀ ਗੁਰੂ ਸਾਹਿਬ ਦੇ ਮੁਖਵਚਨ, ਯਥਾ- "ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫" ਅਤੇ "ਜਾਪੁ ਸ੍ਰੀ ਮੁਖਵਾਕ ਪਾਤਸਾਹੀ ੧੦. "


ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍‍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ.