Meanings of Punjabi words starting from ਕ

ਦੇਖੋ, ਕਾਪਰ. "ਕਾਪਰੁ ਤਨਿ ਨ ਸੁਹਾਵੈ." (ਗਉ ਛੰਤ ਮਃ ੩) "ਕਾਪੜ ਛੋਡੇ ਚਮੜ ਲੀਏ." (ਆਸਾ ਮਃ ੧)


ਸੰ. ਕਾਰ੍‍ਪਟਿਕ. ਵਿ- ਚੀਥੜੇਧਾਰੀ. ਟੱਲੀਆਂ ਦੀ ਗੋਦੜੀ ਅਥਵਾ ਚੋਲਾ ਪਹਿਰਨ ਵਾਲਾ. "ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰਿ?" (ਆਸਾ ਅਃ ਮਃ ੧) "ਕਾਇ ਕਮੰਡਲ੍‌ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ." (ਗੂਜ ਤ੍ਰਿਲੋਚਨ) ੨. ਰਾਜਪੂਤਾਨੇ ਅਤੇ ਬਾਂਗਰ ਵਿੱਚ ਹਿੰਦੂ ਡੂਮ ਕਾਪੜੀਏ ਸੱਦੀਦੇ ਹਨ। ੩. ਪੰਜਾਬ ਵਿੱਚ ਇੱਕ ਬ੍ਰਾਹਮਣਾਂ ਤੋਂ ਪਤਿਤ ਹੋਈ ਜਾਤਿ, ਜੋ ਡੂਨੇ ਪੱਤਲਾਂ ਬਣਾਕੇ ਗੁਜ਼ਾਰਾ ਕਰਦੀ ਅਤੇ ਮੰਦਿਰਾਂ ਵਿੱਚ ਝਾੜੂ ਦਿੰਦੀ ਹੈ.


ਦੇਖੋ, ਕਪੜ. "ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ." (ਬਿਲਾ ਮਃ ੩)


ਦੇਖੋ, ਕਪਣਾ. ਕੱਪਿਆ. ਵੱਢਿਆ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਚੇਪ, ਜਿਸ ਨਾਲ ਬੁਲਬੁਲ ਆਦਿਕ ਪੰਛੀ ਫਾਹੀਦੇ ਹਨ.


ਸੰ. ਵਿ- ਕਪਾਲ (ਖੋਪਰੀ) ਧਾਰਨ ਵਾਲਾ। ੨. ਸੰਗ੍ਯਾ- ਇੱਕ ਸ਼ੈਵ ਮਤ, ਜੋ ਭਿੱਖਿਆ ਲਈ ਖੋਪਰੀ ਰਖਦਾ ਹੈ ਅਤੇ ਸ਼ਰਾਬ ਮਾਸ ਦਾ ਸੇਵਨ ਕਰਦਾ ਹੈ. ੩. ਸ਼ਿਵ. ਮਹਾਦੇਵ.


ਕ੍ਰਿ. ਵਿ- ਕੱਟਕੇ. ਕੱਪਕੇ. "ਬੰਧਨ ਸਗਲ ਕਾਪਿ." (ਵਾਰ ਗੂਜ ੨, ਮਃ ੫) ੨. ਸੰ. ਕੋਈ ਇਸਤ੍ਰੀ। ੩. ਸੰ. ਕ੍ਵਾਪਿ. ਕਿਸੀ ਥਾਂ. ਕਹੀਂਇਕ.