Meanings of Punjabi words starting from ਗ

ਸੰਗ੍ਯਾ- ਗਠਨ. ਬਿਓਂਤ. ਵ੍ਯੋਂਤ. ਤਜਵੀਜ਼. "ਤਿਨ ਬੈਠ ਗੈਠ ਇਕੈਠ ਹ੍ਵੈ." (ਰਾਮਾਵ)


ਸੰਗ੍ਯਾ- ਗਗਨ. ਆਕਾਸ਼। ੨. ਆਕਾਸ਼ਮੰਡਲ. ਸ੍ਵਰਗਾਦਿਕ ਲੋਕ. "ਖੋਜਿ ਡਿਠੇ ਸਭਿ ਗੈਣ." (ਮਾਝ ਮਃ ੫. ਦਿਨਰੈਣ) ੩. ਗਮਨ. ਚਾਲ. "ਗਜਗੈਣੀ." (ਰਾਮਾਵ)


ਸੰਗ੍ਯਾ- ਗਗਨਮੰਡਲ. "ਹੰਸ ਗਇਆ ਗੈਣਾਰੇ." (ਵਡ ਮਃ ੧. ਅਲਾਹਣੀ) "ਚੰਦ ਸੂਰਜੁ ਗੈਣਾਰੇ." (ਮਾਰੂ ਸੋਲਹੇ ਮਃ ੧)


ਗਗਨ ਨੂੰ. ਆਕਾਸ਼ ਮੇਂ. ਦੇਖੋ, ਗੈਣਾਰ.


ਗਗਨ ਮੇਂ. ਅਕਾਸ਼ ਵਿੱਚ. ਗੈਣਿ ਚੜੀ ਬਿਲਲਾਇ." (ਵਾਰ ਮਲਾ ਮਃ ੧)