Meanings of Punjabi words starting from ਚ

ਵਿ- ਚੋਬ ਵਾਲਾ. ਜੈਸੇ- ਦੋ ਚੋਬਾ ਖ਼ੇਮਾ ਅਰ ਬੇਚੋਬਾ ਤੰਬੂ। ੨. ਦੇਖੋ, ਚੌਬਾ.


ਵਿ- ਚੋਬ ਰੱਖਣ ਵਾਲਾ। ੨. ਸੰਗ੍ਯਾ- ਨਗਾਰਚੀ. ਨੱਕ਼ਾਰਹ ਬਜਾਉਣ ਵਾਲਾ. "ਚੋਬੀ ਧਉਸ ਬਜਾਈ." (ਚੰਡੀ ੩)


ਚੋਬਾਂ ਨਾਲ.


ਸੰਗ੍ਯਾ- ਚੁਭਣ ਦਾ ਭਾਵ. ਨੋਕੀਲੀ ਚੀਜ਼ ਦੇ ਚੁਭਣ ਦੀ ਕ੍ਰਿਯਾ। ੨. ਰੜਕ. ਕਰਕ. ਚੁਭਵੀਂ ਪੀੜ. "ਅਜੈ ਸੁ ਚੋਭ ਕਉ ਬਿਲਲ ਬਿਲਲਾਤੇ." (ਰਾਮ ਕਬੀਰ) ੩. ਈਰਖਾ. ਡਾਹ. ਸਾੜਾ. "ਨ ਲੋਭੰ ਨ ਚੋਭੰ." (ਅਕਾਲ)


ਵਿ- ਚੁਭਾਉਣ (ਚੋਭਣ) ਵਾਲਾ।


ਕ੍ਰਿ- ਚੁਭਾਉਣਾ. ਨੋਕਦਾਰ ਚੀਜ਼ ਨੂੰ ਧਸਾਉਂਣਾ.