Meanings of Punjabi words starting from ਜ

ਫ਼ਾ. [ذِمہواری] ਜਿੱਮਹਵਾਰੀ. ਸੰਗ੍ਯਾ- ਓਟਣ ਦੀ ਕ੍ਰਿਯਾ. ਆਪਣੇ ਉੱਪਰ ਕਿਸੇ ਗੱਲ ਦੇ ਓਟਲੈਣ ਦਾ ਭਾਵ.


ਵ੍ਯ- ਆਦਰ. ਬੋਧਕ ਸ਼ਬਦ. ਜੀ. "ਹਰਿ ਜੂ! ਰਾਖਿਲੇਹੁ ਪਤਿ ਮੇਰੀ." (ਜੈਤ ਮਃ ੯) ੨. ਸੰਗ੍ਯਾ- ਜਨਮ. ਉਤਪੱਤਿ. "ਪ੍ਰਭੂ ਹੈ। ਅਜੂ ਹੈ." (ਜਾਪੁ) ੩. ਸੰ. ਵਾਯੁ. ਪਵਨ। ੪. ਸਰਸ੍ਵਤੀ। ੫. ਫ਼ਾ. [جوُ] ਅਥਵਾ [جوُئے] ਜੂਇ. ਨਦੀ। ੬. ਨਹਿਰ। ੭. ਤੂੰ ਢੂੰਢ (ਤਲਾਸ਼ ਕਰ).


ਦੇਖੋ, ਜੂੰ। ੨. ਦੇਖੋ, ਜੂਆ.


ਸੰਗ੍ਯਾ- ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ ਜਿੱਤਣ ਦੀ ਬਾਜ਼ੀ. "ਹਾਰ ਜੂਆਰ ਜੂਆ ਬਿਧੇ." (ਗਉ ਮਃ ੫) ੨. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ ਘੋੜੇ ਜੋਤੀਦੇ ਹਨ। ੩. ਵਿ- ਯੁਵਾ. ਜਵਾਨ. "ਲਰੇ ਬਾਲ ਔ ਬ੍ਰਿੱਧ ਜੂਆ ਰਿਸੈਰੂ." (ਚਰਿਤ੍ਰ ੧੨੦)


ਵਿ- ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. "ਜੂਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) "ਜੂਆਰੀ ਜੂਏ ਮਾਹਿ ਚੀਤ." (ਬਸੰ ਮਃ ੫)


ਦੇਖੋ, ਜੂ ੫.