Meanings of Punjabi words starting from ਤ

ਸੰਗ੍ਯਾ- ਤੁਲਹਾ. ਤੁਲ੍ਹਾ. "ਕਿਸੀ ਤੁਲਾ ਦੇ ਕਿਹਿ ਸਰਨਾਈ." (ਨਾਪ੍ਰ) ੨. ਸੰ. ਤਰਾਜ਼ੂ. ਤੱਕੜੀ. "ਤੁਲਾ ਧਾਰਿ ਤੋਲੇ ਸੁਖ ਸਗਲੇ." (ਗਉ ਮਃ ੫) ੩. ਵੱਟਾ. "ਕਉਣ ਤਰਾਜੀ ਕਵਣੁ ਤੁਲਾ?" (ਸੂਹੀ ਮਃ ੧) ੪. ਤੁਲਾਦਾਨ. "ਤੁਲਾ ਪੁਰਖਦਾਨੇ." (ਗੌਂਡ ਨਾਮਦੇਵ) ਦੇਖੋ, ਤੁਲਾਦਾਨ। ੫. ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). ६. ਤੁਲ੍ਯਤਾ. ਬਰਾਬਰੀ। ੭. ਚਾਰ ਸੌ ਤੋਲਾ ਭਰ ਵਜ਼ਨ.


ਸੰਗ੍ਯਾ- ਤੂਲ (ਰੂੰ) ਦਾਰ ਵਸਤ੍ਰ. ਤਲਪਾ. ਹੇਠ ਵਿਛਾਉਣ ਦਾ ਰੂੰਦਾਰ ਗਦੇਲਾ. "ਨਾ ਜਲੁ ਲੇਫ ਤੁਲਾਈਆ." (ਵਡ ਮਃ ੧. ਅਲਾਹਣੀ) ੨. ਤੋਲਣ ਦੀ ਕ੍ਰਿਯਾ। ੩. ਤੋਲਣ ਦੀ ਮਜ਼ਦੂਰੀ.


ਵਿ- ਤੋਲਿਆ ਹੋਇਆ. ਵਜ਼ਨ ਕੀਤਾ। ੨. ਤੁਲ੍ਯਤਾ ਵਾਲਾ.


ਸੰਗ੍ਯਾ- ਦਾਨ ਦੀ ਇੱਕ ਰੀਤਿ. ਤਰਾਜ਼ੂ ਦੇ ਇੱਕ ਪਲੜੇ ਦਾਨ ਕਰਤਾ ਨੂੰ ਬੈਠਾਕੇ, ਦੂਜੇ ਪਲੜੇ ਵਿੱਚ ਅੰਨ ਵਸਤ੍ਰ ਧਾਤੁ ਆਦਿ ਦਾਨ ਕਰਨ ਯੋਗ੍ਯ ਪਦਾਰਥ ਉਤਨਾ ਪਾਉਣਾ ਜਿਸ ਦਾ ਵਜ਼ਨ ਦਾਨੀ ਦੇ ਸ਼ਰੀਰ ਜਿੰਨਾ ਹੋਵੇ. ਐਸੇ ਦਾਨ ਨਾਲ ਜ੍ਯੋਤਿਸੀ ਵਿਘਨਾਂ ਦੀ ਸ਼ਾਂਤਿ ਮੰਨਦੇ ਹਨ. ਹਿੰਦੂ ਰੀਤਿਆਂ ਦੇ ਵਿਰੁੱਧ ਹੋਣ ਪੁਰ ਭੀ ਔਰੰਗਜ਼ੇਬ ਜੇਹੇ ਬਾਦਸ਼ਾਹ ਤੁਲਾਦਾਨ ਕੀਤਾ ਕਰਦੇ ਸਨ. ਦੇਖੋ, ਬਰਨੀਅਰ (Bernier) ਦੀ ਯਾਤ੍ਰਾ.


ਸੰ. ਸੰਗ੍ਯਾ- ਤਰਾਜ਼ੂ ਰੱਖਣ ਵਾਲਾ ਵੈਸ਼੍ਯ. ਬਾਣੀਆਂ। ੧. ਤਰਾਜ਼ੂ ਦੀ ਉਹ ਰੱਸੀ ਜਿਸ ਨਾਲ ਛਾਬੇ ਬੱਧੇ ਹੁੰਦੇ ਹਨ। ੩. ਤੁਲਾ ਰਾਸ਼ਿ। ੪. ਮਹਾਭਾਰਤ ਅਨੁਸਾਰ ਇੱਕ ਧਰਮੀ ਵੈਸ਼੍ਯ.


ਕ੍ਰਿ. ਵਿ- ਤਰਾਜ਼ੂ ਦੇ ਰੱਖਕੇ. "ਤੁਲਾਧਾਰਿ ਤੋਲੇ ਸੁਖ ਸਗਲੇ." (ਗਉ ਮਃ ੫) ਤੁਲਾਧਾਰਿ ਸਾਰੇ ਸੁਖ ਤੋਲੇ.