Meanings of Punjabi words starting from ਮ

ਰਾਹ. ਪੰਥ. ਦੇਖੋ, ਮਾਰਗ. "ਮਾਰਗੁ ਬਿਖਮੁ ਡਰਾਵਣਾ." (ਮਃ ੪. ਵਾਰ ਸਾਰ) "ਮਾਰਗੁ ਪ੍ਰਭੁ ਕੋ ਸੰਤਿ ਬਤਾਇਓ." (ਗਉ ਮਃ ੫)


(ਦੇਖੋ, ਮ੍ਰਿਜ) ਸੰ. मार्ज. ਧਾ- ਆਵਾਜ਼ ਕਰਨਾ, ਸਾਫ ਕਰਨਾ। ੨. ਮਾਰ੍‍ਜਨ (मार्ञ्जन. ). ਸੰਗ੍ਯਾ- ਮਾਂਜਣ ਕੂਚਣ ਦੀ ਕ੍ਰਿਯਾ ੩. ਮੰਤ੍ਰਜਪ ਤੋਂ ਪਹਿਲਾਂ ਮੂੰਹ ਦੀ ਸਫਾਈ.


ਸੰ. ਮਾਜਂਨੀ. ਸ਼ੁੱਧ ਕਰਨ ਵਾਲੀ. ਦੋਸਾਂ ਨੂੰ ਦੂਰ ਕਰਨ ਵਾਲੀ. "ਨਮੋ. ਆਰਜਨੀ ਮਾਰਜਨੀ ਕਾਲਰਾਤ੍ਰੀ." (ਚੰਡੀ ੨) ੨. ਬੁਹਾਰੀ. ਝਾੜੂ.


ਮਾਰ੍‍ਜਾਰ- ਮਾਰ੍‍ਜਾਰੀ. ਆਪਣੇ ਤਾਈਂ ਸਾਫ ਰੱਖਣ ਵਾਲਾ, ਬਿੱਲਾ- ਬਿੱਲੀ. ਦੇਖੋ, ਮਾਰਜਨ. ਬਿੱਲੀ ਮੂੰਹ ਨੂੰ ਬਹੁਤ ਸਾਫ ਕਰਕੇ ਰਖਦੀ ਹੈ, ਜਰਾ ਮੈਲ ਨਹੀਂ ਰਹਿਣ ਦਿੰਦੀ, ਇਸ ਲਈ ਇਹ ਨਾਮ ਹੈ.


ਵਿ- ਮਾਰ੍‌ਜਿਤ. ਮਾਂਜਿਆ ਹੋਇਆ. ਸਾਫ ਕੀਤਾ.


ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. "ਖਟਤੁਰਸੀ ਮੁਖਿ ਬੋਲਣਾ, ਮਾਚਣ ਨਾਦ ਕੀਏ." (ਸ੍ਰੀ ਮਃ ੧) "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਮਃ ੧. ਵਾਰ ਮਾਝ) ੨. ਧਾਤੁ ਦੇ ਪਿਘਾਰਨ ਦੀ ਭੱਠੀ। ੩. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. ੪. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। ੫. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ.


ਭੱਠੀ ਵਿੱਚ. "ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ." (ਮਃ ੧. ਵਾਰ ਮਾਝ)


ਦੇਖੋ, ਮਾਰਣ ੩. "ਮਾਇਆ ਕਾ ਮਾਰਣੁ ਹਰਿਨਾਮੁ ਹੈ." (ਮਃ ੩. ਵਾਰ ਗੂਜ) ੨. ਦੇਖੋ, ਮਾਰਣ ਸ਼ਬਦ ਦੇ ਹੋਰ ਅਰਥ.