Meanings of Punjabi words starting from ਰ

ਵਿ- ਰੋਗ ਨਾਲ ਵ੍ਯਾਕੁਲ ਅਤੇ ਆਰ੍‍ਤ (ਦੁਖੀ)


ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)


ਸੰ. ਵਿ- ਰੁਚਿ ਕਰਨ ਵਾਲਾ। ੨. ਭੁੱਖ ਲਾਉਣ ਵਾਲਾ। ੩. ਸੰਗ੍ਯਾ- ਲਾਲ ਗਠਾ। ੪. ਭੁੱਖ. ਕ੍ਸ਼ੁਧਾ.


ਸੰ. ਵਿ- ਸੁੰਦਰ. ਜਿਸ ਨੂੰ ਵੇਖਕੇ ਰੁਚਿ ਵਧੇ। ੨. ਜੋ ਦਿਲ ਨੂੰ ਪ੍ਯਾਰਾ ਪ੍ਰਤੀਤ ਹੋਵੇ. "ਕਾਨ੍ਹ ਕਥਾ ਅਤਿ ਰੋਚਨ." (ਕ੍ਰਿਸਨਾਵ) ੩. ਸੰਗ੍ਯਾ- ਗਠਾ, ਪਿਆਜ। ੪. ਅਮਲਤਾਸ। ੫. ਸੁਹਾਂਜਣਾ। ੬. ਮਚਿਕਾ। ੭. ਅਨਾਰ.


ਸੰ. ਸੰਗ੍ਯਾ- ਰੁਚਿ ਵਧਾਉਣ ਵਾਲਾ, ਨੇਂਬੂ. ਨਿੰਬੂ। ੨. ਵੰਸ਼ਲੋਚਨ.


ਸੰ. ਆਉਲਾ। ੨. ਗੋਰੋਚਨ। ੩. ਚਿੱਟੀ ਨਿਸੋਥ। ੪. ਪੋਦੀਨਾ.