Meanings of Punjabi words starting from ਵ

ਦੇਖੋ, ਬਿਲਸਨ। ਡਾਕਟਰ H. H. Wilson ਇਹ ਸਨ ੧੮੦੮ ਵਿੱਚ ਇੰਡੀਆ ਪੁੱਜਾ ਅਤੇ ਸੰਸਕ੍ਰਿਤ ਦਾ ਪੰਡਿਤ ਹੋਕੇ ਅਨੇਕ ਗ੍ਰੰਥਾਂ ਦਾ ਉਲਥਾ ਕੀਤਾ ਅਤੇ ਸੰਸਕ੍ਰਿਤ ਅੰਗ੍ਰੇਜ਼ੀ ਦੀ ਉੱਤਮ ਡਿਕਸ਼ਨਰੀ ਲਿਖੀ.


ਵਿਕਲ ਹੋਣਾ. ਰੋਣਾ. ਦੇਖੋ, ਬਿਲਕਣਾ.


ਵਿ- ਜੋ ਲੰਗਿਆ (ਜੁੜਿਆ ਹੋਇਆ) ਨਹੀਂ. ਜੁਦਾ. ਅਲਗ. "ਜਲ ਪਯ ਸਰਸ ਬਿਕਾਯ, ਪਿਖਹੁ ਪ੍ਰੀਤਿ ਕੀ ਰੀਤਿ ਭਲ। ਵਿਲਗ ਹੋਯ ਰਸ ਜਾਯ, ਕਪਟ ਖਟਾਈ ਪਰਤ ਹੀ." (ਤੁਲਸੀ)


ਕ੍ਰਿ ਵਿ- ਲਗ ਕਰਨਾ. ਨਿਖੇੜਨਾ। ੨. ਵਿ- ਲਗ (ਵੱਖ) ਹੋ ਗਿਆ.