Meanings of Punjabi words starting from ਕ

ਸੰ. ਕਾਪੁਰੁਸ. ਸੰਗ੍ਯਾ- ਨੀਚਪੁਰਖ। ੨. ਨਿਕੰਮਾ। ੩. ਕਾਇਰ. ਡਰਪੋਕ। ੪. ਨਪੁੰਸਕ. ਪੁਰੁਸਤ੍ਵ ਰਹਿਤ. ਨਾਮਰਦ. "ਜਿਉ ਕਾਪੁਰਖ ਪੁਚਾਰੈ ਨਾਰੀ." (ਗਉ ਮਃ ੫)


ਅ਼. [قاف] ਸੰਗ੍ਯਾ- ਇੱਕ ਪਰਬਤ, ਜੋ ਕ੍ਰਿਸਨ ਸਾਗਰ Black sea. ਅਤੇ ਕੈਸਪੀਅਨ ਸਾਗਰ ਦੇ ਵਿਚਕਾਰ ਹੈ. ਅੰਗ੍ਰੇਜ਼ੀ ਵਿੱਚ ਉਸ ਦਾ ਨਾਉਂ Caucasus ਹੈ। ੨. ਇੱਕ ਕਲਪਿਤ ਪਹਾੜ, ਜਿਸ ਦਾ ਸੰਸਕ੍ਰਿਤ ਨਾਉਂ "ਲੋਕਾਲੋਕ" ਹੈ. ਪੁਰਾਣਾਂ ਅਨੁਸਾਰ ਜਿਸ ਨੇ ਸਾਰੀ ਦੁਨੀਆਂ ਫਸੀਲ ਦੀ ਤਰਾਂ ਘੇਰ ਰੱਖੀ ਹੈ। ੩. ਅਰਥੀ ਦਾ ਇੱਕ ਅੱਖਰ.


ਅ਼. [کافر] ਕਾਫ਼ਿਰ. ਵਿ- ਕੁਫ਼ਰ ਧਾਰਨਵਾਲਾ. ਨਾਸ੍ਤਿਕ. ਕਰਤਾਰ ਨੂੰ ਨਾ ਮੰਨਣ ਵਾਲਾ। ੨. ਨਾ ਸ਼ੁਕਰਾ. ਕ੍ਰਿਤਘਨ। ੩. ਇੱਕ ਜਾਤਿ, ਜੋ ਅਫ਼ਰੀਕ਼ਾ ਦੇ "ਕਾਫ਼ੇਰਿਯਾ" ਅਸਥਾਨ ਤੋਂ ਨਿਕਲੀ ਹੈ.


ਦੇਖੋ, ਕਾਫਿਰਸਤਾਨ.


ਅ਼. [قافلہ] ਕ਼ਾਫ਼ਿਲਾ. ਸੰਗ੍ਯਾ- ਯਾਤ੍ਰੀਆਂ (ਯਾਤ੍ਰੂਆਂ) ਦਾ ਟੋਲਾ. ਮੁਸਾਫਰਾਂ ਦੀ ਮੰਡਲੀ.


ਦੇਖੋ, ਕਾਫਰ.


ਸੰ. ਕਪਿਸ਼.¹ ਚਿਤਰਾਲ, ਅਫ਼ਗ਼ਾਨਿਸਤਾਨ ਅਤੇ ਹਿੰਦੂਕੁਸ਼ ਦੇ ਮੱਧ ਦਾ ਦੇਸ਼. ਇਹ ਇਲਾਕਾ ਕਾਬੁਲ ਤੋਂ ੬੦ ਮੀਲ ਤੇ ਹੈ. ਇਸ ਦੀ ਆਬਾਦੀ ੬੦੦੦੦੦ ਹੈ. ਜਿਸ ਵੇਲੇ ਪਠਾਣਾਂ ਨੇ ਇਸਲਾਮ ਅੰਗੀਕਾਰ ਕੀਤਾ ਹੈ ਉਸ ਵੇਲੇ ਇਸ ਇਲਾਕੇ ਦੇ ਆਦਮੀ ਇਸਲਾਮ ਦੇ ਵਿਰੋਧੀ ਰਹੇ ਹਨ. ਹੁਣ ਭੀ ਬਹੁਤ ਲੋਕ ਦੇਵੀ ਦੇਵਤਾ ਦਾ ਪੂਜਨ ਕਰਦੇ ਹਨ। ੨. ਅਫ਼ਰੀਕ਼ਾ ਦੇ ਕਾਫ਼ੇਰਿਯਾ ਅਸਥਾਨ ਤੋਂ ਨਿਕਲੀ ਹੋਈ ਕਾਫ਼ਿਰ ਜਾਤਿ ਦੇ ਰਹਿਣ ਦਾ ਦੇਸ਼.