Meanings of Punjabi words starting from ਜ

ਜੂੰਆਂ ਨਾਲ. ਯੂਕਾ ਸੇ. ਜੂੰਈਂ. "ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ." (ਵਾਰ ਗਉ ੧. ਮਃ ੪)


ਦੇਖੋ, ਜੂਆਰ.


ਫ਼ਾ. [جوُےبار] ਸੰਗ੍ਯਾ- ਨਹਿਰ.


ਸੰ. ਜੂਸ. ਸੰਗ੍ਯਾ- ਦਲ ਮਾਸ ਆਦਿ ਦਾ ਰਸਾ. ਸ਼ੋਰਵਾ. ਦੇਖੋ, ਅੰ. Juice.


ਸੰਗ੍ਯਾ- ਹ਼ੱਦ. ਸੀਮਾ. "ਚੜ੍ਹ ਘੋੜੇ ਨਸ ਜਾਣਗੇ ਵਿਚ ਜੂਹ ਪਰਾਈਆਂ (ਜੰਗਨਾਮਾ) ੨. ਯੂਥ. ਸਮੁਦਾਯ। ੩. ਵਿ- ਸਭ. ਤਮਾਮ. "ਮਉਲਿਓ ਮਨ ਤਨ ਜੂਹ." (ਸਾਰ ਮਃ ੫) ੪. ਘਾਹ ਵਾਲੀ ਡੂੰਘੀ ਥਾਂ, ਜੋ ਪਸ਼ੂਆਂ ਦੀ ਚਰਾਂਦ ਲਈ ਰੱਖੀ ਜਾਵੇ.


ਦੇਖੋ, ਜੁਹੀ.


ਸੰਗ੍ਯਾ- ਯੁੱਧ. ਜੰਗ. "ਨਿਤ ਉਠਿ ਜੂਝ ਕਰੀਜੈ." (ਕਲਿ ਅਃ ਮਃ ੪)


ਕ੍ਰਿ- ਯੁੱਧ ਕਰਨਾ। ੨. ਲੜਮਰਨਾ.


ਕ੍ਰਿ. ਵਿ- ਜੂਝਕੇ. ਲੜਕੇ. "ਮਨ ਸਿਉ ਜੂਝਿ ਮਰੈ ਪ੍ਰਭੁ ਪਾਏ." (ਆਸਾ ਮਃ ੧)